ਮਾਲਵਾ ਪੱਟੀ ਵਿੱਚ ਨਰਮੇ ਦੀ ਫ਼ਸਲ ਦਾ ਰਾਖਾ ਬਣਿਆ ਖੇਤੀ ਮਹਿਕਮਾ
09:36 PM Jun 23, 2023 IST
ਨਿੱਜੀ ਪੱਤਰ ਪ੍ਰੇਰਕ
Advertisement
ਬਠਿੰਡਾ, 7 ਜੂਨ
ਅਤੀਤ ਦੇ ਕੌੜੇ ਤਜਰਬਿਆਂ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਦੇ ਅਫ਼ਸਰ ਅਤੇ ਖੇਤੀ ਮਾਹਿਰ ਨਰਮਾ ਪੱਟੀ ‘ਚ ਹੁਣ ਤੋਂ ਸਰਗਰਮ ਹੋ ਕੇ ਕਿਸਾਨਾਂ ਨੂੰ ਫ਼ਸਲ ਦੇ ਬਚਾਅ ਲਈ ਸੁਚੇਤ ਕਰਨ ‘ਚ ਰੁੱਝ ਗਏ ਹਨ। ਇਸੇ ਉਦੇਸ਼ ਨਾਲ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਦਿਲਬਾਗ ਸਿੰਘ ਹੀਰ ਦੀ ਅਗਵਾਈ ‘ਚ ਬਲਾਕ ਬਠਿੰਡਾ ਦੇ ਖੇਤੀਬਾੜੀ ਅਫ਼ਸਰ ਡਾ. ਬਲਜਿੰਦਰ ਸਿੰਘ, ਏਪੀਪੀਓ ਡਾ. ਡੂੰਗਰ ਸਿੰਘ ਅਤੇ ਬੀਟੀਐਮ ਗੁਰਮਿਲਾਪ ਸਿੰਘ ਦੀ ਟੀਮ ਵੱਲੋਂ ਪਿੰਡ ਕੋਟਸ਼ਮੀਰ ‘ਚ ਨਰਮੇ ਦੀ ਫ਼ਸਲ ਦੇ ਪ੍ਰਦਰਸ਼ਨੀ ਪਲਾਟ ਦਾ ਸਰਵੇਖਣ ਕੀਤਾ ਗਿਆ। ਸਰਵੇਖਣ ਉਪਰੰਤ ਕਿਸਾਨਾਂ ਕੋਲ ਡਾ. ਹੀਰ ਨੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਨਰਮੇ ਦੀ ਫ਼ਸਲ ਬਿਲਕੁਲ ਠੀਕ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮੀਂਹ ਕਾਰਨ ਭੂਰੀ ਜੂੰ ਦਾ ਜੋ ਹਮਲਾ ਵੇਖਣ ਵਿੱਚ ਆਇਆ ਸੀ, ਹੁਣ ਉਸ ਨੂੰ ਠੱਲ੍ਹ ਪੈ ਗਈ ਹੈ।
Advertisement
Advertisement