ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਮੀਨਾਂ ਦੇ ਕੁਲੈਕਟਰ ਰੇਟ ਵਧਾਉਣ ਦੀ ਮੰਗ ਨੇ ਜ਼ੋਰ ਫੜਿਆ

07:30 AM Sep 15, 2024 IST
ਮੁਹਾਲੀ ਦੇ ਏਡੀਸੀ ਨੂੰ ਮੰਗ ਪੱਤਰ ਸੌਂਪਦੇ ਹੋਏ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ।

ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ (ਮੁਹਾਲੀ), 14 ਸਤੰਬਰ
ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਕੋਲੋਂ ਪਿੰਡ ਮੱਛਲੀ ਕਲਾਂ, ਮੱਛਲੀ ਖੁਰਦ, ਚੂਹੜ ਮਾਜਰਾ, ਸੋਏ ਮਾਜਰਾ, ਭਰਤਪੁਰ, ਚਡਿਆਲਾ ਸੂਦਾਂ, ਪੱਤੜਾਂ ਆਦਿ ਦੀਆਂ ਜ਼ਮੀਨਾਂ ਦਾ ਕੁਲੈਕਟਰ ਰੇਟ ਤੁਰੰਤ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਸਬੰਧੀ ਵੱਖ-ਵੱਖ ਪਿੰਡਾਂ ਦੇ ਦਰਜਨਾਂ ਕਿਸਾਨਾਂ ਦੇ ਦਸਤਖ਼ਤਾਂ ਵਾਲਾ ਮੰਗ ਪੱਤਰ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ ਵਿਰਾਜ਼ ਸ਼ਿਆਮਕਰਨ ਤਿੜਕੇ ਨੂੰ ਸੌਂਪਿਆ ਤੇ ਪਿੰਡਾਂ ਦਾ ਕੁਲੈਕਟਰ ਰੇਟ 20 ਲੱਖ ਤੋਂ ਵਧਾ ਕੇ ਇੱਕ ਕਰੋੜ ਰੁਪਏ ਕਰਨ ਦੀ ਮੰਗ ਕੀਤੀ। ਸ੍ਰੀ ਮੱਛਲੀ ਕਲਾਂ ਨੇ ਕਿਹਾ ਕਿ ਇਸ ਖੇਤਰ ਵਿੱਚੋਂ ਦੋ ਐਕਸਪ੍ਰੈੱਸਵੇਅ ਲੰਘ ਰਹੇ ਹਨ ਤੇ ਕਿਸਾਨਾਂ ਦੀਆਂ ਐਕੁਆਇਰ ਜ਼ਮੀਨਾਂ ਦਾ ਕੁਲੈਕਟਰ ਰੇਟ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਜਦੋਂਕਿ ਬਾਜ਼ਾਰੀ ਕੀਮਤ ਮੁਆਵਜ਼ੇ ਤੋਂ ਦੁੱਗਣੀ ਹੈ।
ਕਾਂਗਰਸੀ ਆਗੂ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੇ ਬਿਲਕੁਲ ਨਾਲ ਲਗਦੇ ਪਿੰਡਾਂ ਗਿੱਦੜਪੁਰ ਤੇ ਸੈਦਪੁਰ ਦੀਆਂ ਜ਼ਮੀਨਾਂ ਦਾ ਸਰਕਾਰੀ ਕੁਲੈਕਟਰ ਰੇਟ 60 ਲੱਖ ਰੁਪਏ ਪ੍ਰਤੀ ਏਕੜ ਹੈ ਤੇ ਉਨ੍ਹਾਂ ਨੂੰ ਸੜਕਾਂ ਵਿੱਚ ਆਈਆਂ ਜ਼ਮੀਨਾਂ ਦਾ ਮੁਆਵਜ਼ਾ ਡੇਢ ਕਰੋੜ ਦੇ ਹਿਸਾਬ ਨਾਲ ਮਿਲਿਆ ਹੈ। ਮੱਛਲੀ ਕਲਾਂ, ਮੱਛਲੀ ਖੁਰਦ, ਚੂਹੜ ਮਾਜਰਾ, ਸੋਏ ਮਾਜਰਾ ਜੋ ਮੁਹਾਲੀ ਦੀ ਜੂਹ ਵਿਚ ਪੈਂਦੇ ਹਨ ਪਰ ਰਕਬਾ ਗਿੱਦੜਪੁਰ ਤੇ ਸੈਦਪੁਰ ਨਾਲ ਲੱਗਦਾ ਹੈ। ਇੱਥੇ ਘੱਟ ਕੁਲੈਕਟਰ ਰੇਟ ਹੋਣ ਕਾਰਨ ਸਿਰਫ਼ ਇੱਕ ਕਰੋੜ ਪ੍ਰਤੀ ਏਕੜ ਦਾ ਮੁਆਵਜ਼ਾ ਮਿਲਿਆ ਹੈ। ਉਨ੍ਹਾਂ ਮੰਗ ਕੀਤੀ ਕਿ ਬਿਨਾਂ ਦੇਰੀ ਕੁਲੈਕਟਰ ਰੇਟ ਵਧਾਏ ਜਾਣ।

Advertisement

Advertisement