For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ ’ਚ ਪ੍ਰਾਈਵੇਟ ਜੈੱਟਾਂ ਤੇ ਹੈਲੀਕਾਪਟਰਾਂ ਦੀ ਮੰਗ 40 ਫ਼ੀਸਦ ਵਧਣ ਦੇ ਆਸਾਰ

06:59 AM Mar 11, 2024 IST
ਲੋਕ ਸਭਾ ਚੋਣਾਂ ’ਚ ਪ੍ਰਾਈਵੇਟ ਜੈੱਟਾਂ ਤੇ ਹੈਲੀਕਾਪਟਰਾਂ ਦੀ ਮੰਗ 40 ਫ਼ੀਸਦ ਵਧਣ ਦੇ ਆਸਾਰ
Advertisement

ਨਵੀਂ ਦਿੱਲੀ, 10 ਮਾਰਚ
ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਚਾਰਟਰਡ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀ ਮੰਗ ਪਿਛਲੀਆਂ ਚੋਣਾਂ ਦੇ ਮੁਕਾਬਲੇ ’ਚ 40 ਫ਼ੀਸਦ ਤੱਕ ਵਧਣ ਦੇ ਆਸਾਰ ਹਨ। ਇੰਡਸਟਰੀ ਨਾਲ ਜੁੜੇ ਮਾਹਿਰਾਂ ਮੁਤਾਬਕ ਹੈਲੀਕਾਪਟਰਾਂ ਦੀ ਮੰਗ ਜ਼ਿਆਦਾ ਹੁੰਦੀ ਹੈ ਕਿਉਂਕਿ ਉਨ੍ਹਾਂ ਰਾਹੀਂ ਥੋੜੇ ਵਕਫ਼ੇ ਦੇ ਅੰਦਰ ਹੀ ਦੂਰ-ਦੁਰਾਡੇ ਦੇ ਖੇਤਰਾਂ ਤੱਕ ਪਹੁੰਚਿਆ ਜਾ ਸਕਦਾ ਹੈ। ਕੁਝ ਆਗੂ ਜਾਂ ਪਾਰਟੀਆਂ ਚੋਣਾਂ ਦੌਰਾਨ ਲੀਜ਼ ’ਤੇ ਚਾਰਟਰਡ ਜਹਾਜ਼ ਅਤੇ ਹੈਲੀਕਾਪਟਰ ਲੈ ਸਕਦੇ ਹਨ। ਇਨ੍ਹਾਂ ਦੀ ਫ਼ੀਸ ਘੰਟੇ ਦੇ ਆਧਾਰ ’ਤੇ ਵਸੂਲੀ ਜਾਂਦੀ ਹੈ। ਮਾਹਿਰਾਂ ਮੁਤਾਬਕ ਚਾਰਟਰਡ ਜਹਾਜ਼ ਦਾ ਕਿਰਾਇਆ ਪ੍ਰਤੀ ਘੰਟੇ ਦਾ ਸਾਢੇ 4 ਲੱਖ ਤੋਂ ਸਵਾ ਪੰਜ ਲੱਖ ਰੁਪਏ ਹੋ ਸਕਦਾ ਹੈ। ਹੈਲੀਕਾਪਟਰ ਲਈ ਇਕ ਘੰਟੇ ਦੇ ਕਰੀਬ ਡੇਢ ਲੱਖ ਰੁਪਏ ਖ਼ਰਚਾ ਵਸੂਲਿਆ ਜਾਂਦਾ ਹੈ। -ਪੀਟੀਆਈ

Advertisement

Advertisement
Author Image

Advertisement
Advertisement
×