ਕਾਂਵੜੀਆਂ ਦੀ ਯਾਤਰਾ ਕਰਕੇ ਦਿੱਲੀ-ਮੇਰਠ ਐਕਸਪ੍ਰੈਸਵੇਅ ਰਹੇਗਾ ਬੰਦ
08:59 AM Jul 22, 2024 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਜੁਲਾਈ
ਸਾਲਾਨਾ ਕਾਂਵੜੀਆਂ ਦੀ ਯਾਤਰਾ ਦੀ ਤਿਆਰੀ ਵਜੋਂ ਉੱਤਰ ਪ੍ਰਦੇਸ਼ ਪੁਲੀਸ ਨੇ ਦਿੱਲੀ-ਮੇਰਠ ਐਕਸਪ੍ਰੈਸਵੇਅ ਬੰਦ ਕਰਨ ਅਤੇ ਆਵਾਜਾਈ ਨੂੰ ਹੋਰ ਰੂਟਾਂ ਵੱਲ ਮੋੜਨ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ 22 ਜੁਲਾਈ ਤੋਂ ਕਾਂਵੜੀਆਂ ਦੀ ਯਾਤਰਾ ਕਾਰਨ ਦਿੱਲੀ-ਮੇਰਠ ਐਕਸਪ੍ਰੈਸਵੇਅ ਭਾਰੀ ਵਾਹਨਾਂ ਲਈ ਬੰਦ ਰਹੇਗਾ। ਇਹ ਹੁਕਮ 5 ਅਗਸਤ ਨੂੰ ਰਾਤ 8 ਵਜੇ ਤੱਕ ਲਾਗੂ ਰਹਿਣਗੇ। ਬਾਗਪਤ ਤੋਂ ਦਿੱਲੀ ਜਾਣ ਵਾਲੇ ਵਾਹਨਾਂ ਨੂੰ ਟ੍ਰੋਨਿਕਾ ਸਿਟੀ ਜਾਂ ਸੋਨੀਆ ਵਿਹਾਰ ਰਾਹੀਂ ਮੋੜਿਆ ਜਾਵੇਗਾ ਜਦਕਿ ਹਾਪੁੜ ਤੇ ਬੁਲੰਦਸ਼ਹਿਰ ਤੋਂ ਡਾਸਨਾ ਰੇਲਵੇ ਓਵਰਬ੍ਰਿਜ ਰਾਹੀਂ ਗਾਜ਼ੀਆਬਾਦ ਸ਼ਹਿਰ ਨੂੰ ਜਾਣ ਵਾਲੇ ਵਾਹਨਾਂ ਨੂੰ ਕੌਮੀ ਮਾਰਗ-9 ਵੱਲ ਮੋੜਿਆ ਜਾਵੇਗਾ। ਏਡੀਸੀਪੀ (ਟਰੈਫਿਕ) ਪਿਯੂਸ਼ ਸਿੰਘ ਨੇ ਕਿਹਾ ਕਿ 22 ਜੁਲਾਈ ਤੋਂ ਦਿੱਲੀ-ਮੇਰਠ ਐਕਸਪ੍ਰੈੱਸਵੇਅ ’ਤੇ ਭਾਰੀ ਵਾਹਨ ਚੱਲਣ ਦੀ ਆਗਿਆ ਨਹੀਂ ਹੋਵੇਗੀ।
Advertisement
Advertisement