ਦਿੱਲੀ ਹਾਈ ਕੋਰਟ ਨੇ ਅਨਿਲ ਕਪੂਰ ਦੇ ਨਾਂ, ਤਸਵੀਰ, ਆਵਾਜ਼ ਦੀ ਕਾਰੋਬਾਰੀ ਲਾਭ ਲਈ ਵਰਤੋਂ ’ਤੇ ਰੋਕ ਲਗਾਈ
02:32 PM Sep 20, 2023 IST
ਨਵੀਂ ਦਿੱਲੀ, 20 ਸਤੰਬਰ
ਦਿੱਲੀ ਹਾਈ ਕੋਰਟ ਨੇ ਅਭਿਨੇਤਾ ਅਨਿਲ ਕਪੂਰ ਦੇ ਨਾਮ, ਤਸਵੀਰ, ਆਵਾਜ਼, ਸ਼ਖਸੀਅਤ ਦੇ ਹੋਰ ਗੁਣਾਂ ਸਣੇ ਉਨ੍ਹਾਂ ਦੇ ਡਾਇਲਾਗ ‘ਝਕਾਸ’ ਦੀ ਵਰਤੋਂ ਕਾਰੋਬਾਰੀ ਲਾਭ ਲਈ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਜਸਟਿਸ ਪ੍ਰਤਿਭਾ ਐੱਮ ਸਿੰਘ ਨੇ ਅਭਿਨੇਤਾ ਵੱਲੋਂ ਕਈ ਵੈੱਬਸਾਈਟਾਂ ਅਤੇ ਪਲੇਟਫਾਰਮਾਂ ਖ਼ਿਲਾਫ਼ ਦਾਇਰ ਮੁਕੱਦਮੇ ਦੀ ਸੁਣਵਾਈ ਕਰਦੇ ਹੋਏ ਅੰਤਰਿਮ ਹੁਕਮ ਦਿੱਤਾ। ਕਪੂਰ ਨੇ ਵਪਾਰਕ ਲਾਭ ਲਈ ਆਪਣੀ ਸ਼ਖਸੀਅਤ ਅਤੇ ਮਸ਼ਹੂਰ ਹਸਤੀ ਵਜੋਂ ਅਧਿਕਾਰਾਂ ਦਾ ਅਣਅਧਿਕਾਰਤ ਸ਼ੋਸ਼ਣ ਕਰਨ ਦਾ ਦੋਸ਼ ਲਗਾਉਂਦੇ ਹੋਏ ਮੁਕੱਦਮਾ ਦਾਇਰ ਕੀਤਾ ਸੀ।
Advertisement
Advertisement