ਦਿੱਲੀ ਦੀ ਅਦਾਲਤ ਨੇ ਗੀਤਿਕਾ ਸ਼ਰਮਾ ਖ਼ੁਦਕੁਸ਼ੀ ਮਾਮਲੇ ’ਚ ਹਰਿਆਣਾ ਦੇ ਸਾਬਕਾ ਮੰਤਰੀ ਕਾਂਡਾ ਨੂੰ ਬਰੀ ਕੀਤਾ
11:11 AM Jul 25, 2023 IST
Advertisement
ਨਵੀਂ ਦਿੱਲੀ, 25 ਜੁਲਾਈ
ਹਰਿਆਣਾ ਦੇ ਸਾਬਕਾ ਮੰਤਰੀ ਗੋਪਾਲ ਗੋਇਲ ਕਾਂਡਾ ਨੂੰ ਇਥੋਂ ਦੀ ਇੱਕ ਅਦਾਲਤ ਨੇ ਏਅਰ ਹੋਸਟੈੱਸ ਗੀਤਿਕਾ ਸ਼ਰਮਾ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ।
ਸਿਰਸਾ(ਪ੍ਰਭੂ ਦਿਆਲ): ਇਸ ਦੌਰਾਨ ਸ੍ਰੀ ਗੋਪਾਲ ਕਾਂਡਾ ਦੇ ਬਰੀ ਹੋਣ ਮਗਰੋਂ ਸਿਰਸਾ ’ਚ ਉਨ੍ਹਾਂ ਦੇ ਪਰਿਵਾਰ ਤੇ ਹਮਾਇਤੀ ਖ਼ੁਸ਼ੀ ਮਨਾ ਰਹੇ ਹਨ। ਕਾਂਡਾ ਸਾਲ 2009 ਵਿੱਚ ਆਜ਼ਾਦ ਉਮੀਦਵਾਰ ਵਜੋਂ ਜਿੱਤ ਕੇ ਸਿਰਸਾ ਤੋਂ ਵਿਧਾਇਕ ਬਣੇ ਸਨ, ਜਦੋਂਕਿ ਪਿਛਲੀ ਵਿਧਾਨ ਸਭਾ ਚੋਣ ਉਨ੍ਹਾਂ ਨੇ ਆਪਣੀ ਪਾਰਟੀ ਹਰਿਆਣਾ ਲੋਕ ਹਿੱਤ ਦੀ ਟਿਕਟ ’ਤੇ ਚੋਣ ਜਿੱਤੀ ਹੈ। ਹਰਿਆਣਾ ਦੀ ਹੁੱਡਾ ਸਰਕਾਰ ਵਿੱਚ ਉਨ੍ਹਾਂ ਨੂੰ ਮੰਤਰੀ ਅਹੁਦਾ ਵੀ ਮਿਲਿਆ ਸੀ। ਸਾਲ 2012 ’ਚ ਕਾਂਡਾ ਦੀ ਏਅਰਲਾਈਨਜ਼ ਕੰਪਨੀ ਵਿੱਚ ਕੰਮ ਕਰਨ ਵਾਲੀ ਏਅਰ ਹੋਸਟੈੱਸ ਗੀਤਿਕਾ ਸ਼ਰਮਾ ਨੇ ਖ਼ੁਦਕੁਸ਼ੀ ਕਰ ਲਈ ਸੀ। ਆਪਣੇ ਖ਼ੁਦਕੁਸ਼ੀ ਨੋਟ 'ਚ ਗੀਤਿਕਾ ਨੇ ਕਥਿਤ ਤੌਰ 'ਤੇ ਗੋਪਾਲ ਕਾਂਡਾ ਅਤੇ ਉਨ੍ਹਾਂ ਕੰਪਨੀ ਦੀ ਮੁਲਾਜ਼ਮ ਅਰੁਣਾ ਚੱਢਾ ਦਾ ਨਾਮ ਲਿਆ ਸੀ।
Advertisement
Advertisement