ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਦੂਸ਼ਿਤ ਗੈਸ ਫ਼ੈਕਟਰੀਆਂ ਸਬੰਧੀ ਵਫ਼ਦ ਡੀਸੀ ਨੂੰ ਮਿਲਿਆ

08:01 AM Jun 21, 2024 IST
ਡੀਸੀ ਨੂੰ ਮਿਲਣ ਮੌਕੇ ਗੈਸ ਫ਼ੈਕਟਰੀਆਂ ਵਿਰੋਧੀ ਸੰਘਰਸ਼ ਮੋਰਚੇ ਦਾ ਵਫ਼ਦ। -ਫੋਟੋ: ਇੰਦਰਜੀਤ ਵਰਮਾ

ਗੁਰਿੰਦਰ ਸਿੰਘ
ਲੁਧਿਆਣਾ, 20 ਜੂਨ
ਜ਼ਿਲ੍ਹੇ ਦੇ ਪਿੰਡ ਭੂੰਦੜੀ, ਅਖਾੜਾ, ਮੁਸ਼ਕਾਬਾਦ ਅਤੇ ਘੁੰਗਰਾਲੀ ਰਾਜਪੂਤਾਂ ’ਚ ਸਥਾਪਤ ਹੋ ਰਹੀਆਂ ਬਾਇਓ ਗੈਸ ਫ਼ੈਕਟਰੀਆਂ ਵਿਰੋਧੀ ਸੰਘਰਸ਼ ਕਮੇਟੀਆਂ ਦੀ ਤਾਲਮੇਲ ਕਮੇਟੀ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਮੁਲਾਕਾਤ ਕਰ ਕੇ ਗੈਸ ਫ਼ੈਕਟਰੀਆਂ ਦੇ ਮਸਲੇ ਬਾਰੇ ਵਿਸਥਾਰਤ ਗੱਲਬਾਤ ਕੀਤੀ। ਵਫ਼ਦ ਨੇ ਜ਼ਿਲ੍ਹਾ ਅਧਿਕਾਰੀ ਵੱਲੋਂ ਚਾਰਾਂ ਪਿੰਡਾਂ ’ਚ ਚੱਲ ਰਹੇ ਸੰਘਰਸ਼ ਮੋਰਚਿਆ ਦੇ ਨੁਮਾਇੰਦਿਆਂ ਕੋਲ ਪੜਤਾਲੀਆਂ ਕਮੇਟੀਆਂ ਭੇਜ ਕੇ ਤੱਥ ਜਾਨਣ ਲਈ ਕੀਤੇ ਉਪਰਾਲੇ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਪੜਤਾਲ ਮੁਕੰਮਲ ਕਰ ਕੇ ਪਹਿਲ ਦੇ ਆਧਾਰ ’ਤੇ ਪੰਜਾਬ ਸਰਕਾਰ ਨੂੰ ਭੇਜੀ ਜਾਵੇ ਤਾਂ ਜੋ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਵੱਡੀ ਸਮੱਸਿਆ ਦਾ ਹੱਲ ਨਿਕਲ ਸਕੇ।
ਡਿਪਟੀ ਕਮਿਸ਼ਨਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇੱਕ ਦੋ ਦਿਨ ਵਿੱਚ ਪੜਤਾਲੀਆ ਰਿਪੋਰਟ ਮੰਗਾ ਕੇ ਸੰਪੂਰਨ ਕਰਨ ਉਪਰੰਤ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ ਅਤੇ ਜਲਦੀ ਹੀ ਤਾਲਮੇਲ ਕਮੇਟੀ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ ਤਾਂ ਜੋ ਮਸਲੇ ਦੇ ਹੱਲ ਕੱਢਿਆ ਜਾ ਸਕੇ।
ਇਸ ਮੌਕੇ ਵਫ਼ਦ ਨੇ ਸਰਕਾਰ ਵੱਲੋਂ ਜਾਰੀ ਰਿਪੋਰਟ ਕਿ ਜਗਰਾਉਂ, ਖੰਨਾ ਅਤੇ ਸਮਰਾਲਾ ਜੋਨਾਂ ਨੂੰ ਪਾਣੀ ਦੀ ਤਿੱਖੀ ਘਾਟ ਵਾਲੇ ਜ਼ੋਨ ਐਲਾਨੇ ਜਾਣ ਕਰਕੇ ਭਾਰੀ ਮਾਤਰਾ ਵਿੱਚ ਪਾਣੀ ਦੀ ਵਰਤੋਂ ਕਰਨ ਵਾਲੀਆਂ ਗੈਸ ਫ਼ੈਕਟਰੀਆਂ ਲਗਾਉਣ ’ਤੇ ਰੋਕ ਲਗਾਈ ਹੋਈ ਹੈ। ਵਫ਼ਦ ਨੇ ਅਫ਼ਸੋਸ ਜ਼ਾਹਿਰ ਕੀਤਾ ਕਿ ਅਪਣੀਆਂ ਹੀ ਖੋਜਾਂ ਅਤੇ ਸਿਫ਼ਾਰਸ਼ਾਂ ਤੋਂ ਉੁਲਟ ਜਾ ਕੇ ਲਗਵਾਈਆਂ ਜਾ ਰਹੀਆਂ ਕੈਂਸਰ ਫ਼ੈਕਟਰੀਆਂ ਤੁਰੰਤ ਅਧਾਰ ’ਤੇ ਪੱਕੇ ਤੌਰ ’ਤੇ ਬੰਦ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ। ਸੰਘਰਸ਼ ਕਮੇਟੀ ਨੇ ਸਾਰੀਆਂ ਥਾਵਾਂ ’ਤੇ ਚੱਲ ਰਹੇ ਸੰਘਰਸ਼ ਮੋਰਚਿਆਂ ਨੂੰ ਮੰਗਾਂ ਮੰਨਣ ਤੱਕ ਜਾਰੀ ਰੱਖਣ ਦਾ ਐਲਾਨ ਵੀ ਕੀਤਾ। ਵਫ਼ਦ ਵਿੱਚ ਸੁਖਦੇਵ ਸਿੰਘ ਭੂੰਦੜੀ, ਕੰਵਲਜੀਤ ਖੰਨਾ, ਗੁਰਪ੍ਰੀਤ ਸਿੰਘ ਗੁਰੀ , ਕਰਮਜੀਤ ਸਿੰਘ ਸਹੋਤਾ, ਕੁਲਵਿੰਦਰ ਸਿੰਘ, ਹਰਮੇਲ ਸਿੰਘ ਮੁਸ਼ਕਾਬਾਦ, ਗੁਰਤੇਜ ਸਿੰਘ ਅਖਾੜਾ ਹਾਜ਼ਰ ਸਨ।

Advertisement

Advertisement