ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੱਸਾਂ ਰੋਕਣ ਸਬੰਧੀ ਕਿਸਾਨ ਜਥੇਬੰਦੀ ਦਾ ਵਫ਼ਦ ਜੀਐੱਮ ਨੂੰ ਮਿਲਿਆ

07:25 AM Jun 20, 2024 IST
ਪੀਆਰਟੀਸੀ ਅਦਾਰੇ ਦੇ ਜੀਐੱਮ ਰਮਨ ਸ਼ਰਮਾ ਨੂੰ ਮੰਗ ਪੱਤਰ ਦਿੰਦੇ ਹੋਏ ਕਿਸਾਨ।

ਪੱਤਰ ਪ੍ਰੇਰਕ
ਜੈਤੋ, 19 ਜੂਨ
ਜੈਤੋ-ਕੋਟਕਪੂਰਾ ਸੜਕ ’ਤੇ ਪੈਂਦੇ ਪਿੰਡ ਅਜਿੱਤਗਿੱਲ ਦੇ ਬੱਸ ਅੱਡੇ ਉੱਪਰ ਬੱਸਾਂ ਰੋਕਣ ਲਈ ਲੋਕ ਸੰਘਰਸ਼ ਹਜ਼ੂਮ ਕਿਸਾਨ ਯੂਨੀਅਨ ਦੇ ਵਫ਼ਦ ਨੇ ਅੱਜ ਪੀਆਰਟੀਸੀ ਡਿੱਪੂ ਫਰੀਦਕੋਟ ਦੇ ਜਨਰਲ ਮੈਨੈਜਰ ਰਮਨ ਸ਼ਰਮਾ ਨੂੰ ਮੰਗ ਪੱਤਰ ਦਿੱਤਾ। ਵਫ਼ਦ ਦੀ ਅਗਵਾਈ ਕਰ ਰਹੇ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਜੀਤ ਸਿੰਘ ਅਜਿੱਤਗਿੱਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਜਿੱਤਗਿੱਲ ਬਹੁਤ ਪੁਰਾਣਾ ਪਿੰਡ ਹੈ ਅਤੇ ਇਸ ਦੀ ਆਬਾਦੀ ਕਰੀਬ 10 ਹਜ਼ਾਰ ਹੈ। ਉਨ੍ਹਾਂ ਅਨੁਸਾਰ ਪਿੰਡ ਦੇ ਬੱਸ ਅੱਡੇ ’ਤੇ ਬੱਸਾਂ ਨਹੀਂ ਰੁਕਦੀਆਂ ਜਿਸ ਕਰਕੇ ਲੋਕਾਂ ਨੂੰ ਜੈਤੋ ਸ਼ਹਿਰ ਜਾਂ ਪਿੰਡ ਗੁਰੂ ਕੀ ਢਾਬ ਦੇ ਬੱਸ ਅੱਡੇ ਤੋਂ ਜਾ ਕੇ ਬੱਸਾਂ ਫੜਨੀਆਂ ਪੈਂਦੀਆਂ ਹਨ।
ਸੂਬਾ ਪ੍ਰਧਾਨ ਨੇ ਦੱਸਿਆ ਕਿ ਜੀ ਐਮ ਨੇ ਮਸਲੇ ਦੇ ਹੱਲ ਦਾ ਵਿਸ਼ਵਾਸ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗ ਪੱਤਰ ’ਤੇ ਜਲਦੀ ਗੌਰ ਨਹੀਂ ਹੁੰਦੀ, ਤਾਂ ਯੂਨੀਅਨ ਪਿੰਡ ਵਾਸੀਆਂ ਦੇ ਸਾਥ ਨਾਲ ਸੰਘਰਸ਼ ਕਰੇਗੀ। ਵਫ਼ਦ ਵਿੱਚ ਕਿਸਾਨ ਆਗੂ ਰਾਜਪਾਲ ਸਿੰਘ ਹਰੀ ਨੌਂ, ਸੁਰਿੰਦਰ ਸਿੰਘ ਸੇਖੋਂ, ਹਰਪਾਲ ਸਿੰਘ ਗਿਰ, ਬੱਬੀ ਸਿੰਘ, ਦਰਸ਼ਨ ਸਿੰਘ, ਰਣਧੀਰ ਸਿੰਘ, ਜਗਰੂਪ ਸਿੰਘ, ਸ਼ਰਨਜੀਤ ਸਿੰਘ ਸਰਾਵਾਂ, ਗੁਰਅਸੀਸ ਸਿੰਘ ਮੱਤਾ, ਲਵਪ੍ਰੀਤ ਸਿੰਘ ਅਜਿੱਤ ਗਿੱਲ ਅਤੇ ਪਿੰਡ ਵਾਸੀ ਮੌਜੂਦ ਸਨ।

Advertisement

Advertisement
Advertisement