ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੇਂਡੂ ਮਜ਼ਦੂਰ ਯੂਨੀਅਨ ਦਾ ਵਫ਼ਦ ਕੈਬਨਿਟ ਮੰਤਰੀ ਕਟਾਰੂਚੱਕ ਨੂੰ ਮਿਲਿਆ

11:06 AM Jul 04, 2023 IST
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮੰਗ ਪੱਤਰ ਸੌਂਪਦੇ ਹੋਏ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ। - ਫੋਟੋ : ਜਾਗੋਵਾਲ

ਪੱਤਰ ਪ੍ਰੇਰਕ
ਕਾਹਨੂੰਵਾਨ, 3 ਜੂਨ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦਾ ਵਫ਼ਦ ਗ਼ਰੀਬ ਬੇਜ਼ਮੀਨੇ ਮਜ਼ਦੂਰ ਪਰਿਵਾਰਾਂ ਦੇ ਕੱਟੇ ਗਏ ਰਾਸ਼ਨ ਕਾਰਡ ਮੁੜ ਬਣਾਉਣ ਦੀ ਮੰਗ ਨੂੰ ਲੈ ਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮਿਲੇ। ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨਾਲ ਮੀਟਿੰਗ ਹੋਈ ਜਿਸ ਵਿੱਚ ਦਿਲਬਾਗ ਸਿੰਘ ਲੀਲ ਖੁਰਦ , ਹਰਦੀਪ ਸਿੰਘ ਖੁਜਾਲਾ,ਕਮਲ ਕਿਸ਼ੋਰ ਭਾਈਆਂ, ਮੇਜਰ ਸਿੰਘ ਕੋਟ ਟੋਡਰ ਮੱਲ ਮੀਟਿੰਗ ਵਿੱਚ ਹਾਜ਼ਰ ਹੋਏ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਮੇਜਰ ਸਿੰਘ ਕੋਟ ਟੋਡਰ ਮੱਲ ਨੇ ਦੱਸਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਿਸੇ ਗ਼ਰੀਬ ਲੋੜਵੰਦ ਮਜ਼ਦੂਰ ਪਰਿਵਾਰ ਦਾ ਸਰਕਾਰੀ ਰਾਸ਼ਨ ਕਾਰਡ ਨਹੀਂ ਬਣਿਆ। ਪਿੰਡ ਵਿੱਚ ਅਮੀਰ ਧਨਾਢ ਚੌਧਰੀਆਂ, ਵਾਧੂ ਜ਼ਮੀਨਾਂ ਵਾਲਿਆਂ, ਸਰਕਾਰੀ ਮੁਲਾਜ਼ਮਾਂ,ਅਤੇ ਲੱਖਾਂ ਕਰੋੜਾਂ ਰੁਪਏ ਦੀ ਵੱਡੀਆਂ ਗੱਡੀਆਂ, ਲੱਖਾਂ ਕਰੋੜਾਂ ਰੁਪਏ ਦੀਆਂ ਕੋਠੀਆਂ, ਸੇਵਾ ਮੁਕਤ ਅਫ਼ਸਰ ਅਤੇ ਵੱਡੇ ਵੱਡੇ ਕਾਰੋਬਾਰ ਕਰਨ ਵਾਲਿਆਂ ਦੇ ਕਾਰਡ ਕੱਟਣ ਦੀ ਬਜਾਏ ਬੇਜ਼ਮੀਨੇ ਗ਼ਰੀਬ ਲੋੜਵੰਦ ਦਿਹਾੜੀਦਾਰ ਮਜ਼ਦੂਰਾਂ ਦੇ ਸਰਕਾਰੀ ਰਾਸ਼ਨ ਕਾਰਡ ਵੈਰੀਫਿਕੇਸ਼ਨ ਕਰਨ ਵਾਲੀਆਂ ਟੀਮਾਂ ਵੱਲੋਂ ਸਰਕਾਰੀ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਬੇਜ਼ਮੀਨੇ ਗ਼ਰੀਬ ਪੇਂਡੂ ਮਜ਼ਦੂਰਾਂ ਦੀ ਹਾਲਤ ਪਹਿਲੇ ਹੀ ਪੰਜਾਬ ਵਿਚ ਬਹੁਤ ਤਰਸਯੋਗ ਹੈ। ਦੋ ਵਕਤ ਦੀ ਰੋਟੀ ਦੇ ਮਜ਼ਦੂਰਾਂ ਨੂੰ ਲਾਲੇ ਪਏ ਹਨ। ਆਗੂਆਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੂੰ ਅਪੀਲ ਕੀਤੀ ਕਿ ਸਰਕਾਰੀ ਰਾਸ਼ਨ ਕਾਰਡ ਦੇ ਉੱਪਰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ‌ ਜਿਨ੍ਹਾਂ ਬੇਜ਼ਮੀਨੇ ਗ਼ਰੀਬ ਲੋੜਵੰਦ ਮਜ਼ਦੂਰਾਂ ਦੇ ਸਰਕਾਰੀ ਰਾਸ਼ਨ ਕਾਰਡ ਦੇ ਉੱਪਰ ਨਾਂ ਚੜ੍ਹਾਉਣ ਵਾਲੇ ਉਹ ਦਰਜ ਕੀਤੇ ਜਾਣ ਜਿਹੜੇ ਲੋੜਵੰਦ ਮਜ਼ਦੂਰ ਪਰਿਵਾਰਾਂ ਦੇ ਕਾਰਡ ਕੱਟੇ ਗਏ ਉਹ ਮੁੜ ਬਹਾਲ ਕੀਤੇ ਜਾਣ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਆਗੂ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਗ਼ਰੀਬ ਲੋੜਵੰਦ ਬੇਜ਼ਮੀਨੇ ਪੇਂਡੂ ਦਿਹਾੜੀਦਾਰ ਮਜ਼ਦੂਰ ਦਾ ਜੇਕਰ ਕਾਰਡ ਕੱਟਿਆ ਵੀ ਗਿਆ ਤਾਂ ਉਹ ਜਲਦੀ ਹੀ ਬਹਾਲ ਕਰ ਦਿੱਤਾ ਜਾਵੇਗਾ।

Advertisement

Advertisement
Tags :
ਕਟਾਰੂਚੱਕਕੈਬਨਿਟਪੇਂਡੂਮਜ਼ਦੂਰਮੰਤਰੀਮਿਲਿਆਯੂਨੀਅਨ
Advertisement