ਕਿਸਾਨਾਂ ਦੇ ਵਫ਼ਦ ਨੇ ਮੁੱਖ ਮੰਤਰੀ ਦੇ ਓਐੱਸਡੀ ਨਾਲ ਮੁਸ਼ਕਲਾਂ ਵਿਚਾਰੀਆਂ
07:58 AM Feb 01, 2024 IST
ਪੱਤਰ ਪ੍ਰੇਰਕ
ਰਤੀਆ, 31 ਜਨਵਰੀ
ਮੁੱਖ ਮੰਤਰੀ ਮਨੋਹਰ ਲਾਲ ਦੇ ਸੱਦੇ ਤੋਂ ਬਾਅਦ 11 ਮੈਂਬਰੀ ਕਿਸਾਨਾਂ ਦੀ ਕਮੇਟੀ ਨੇ ਚੰਡੀਗੜ੍ਹ ਵਿਚ ਅੱਜ ਮੁੱਖ ਮੰਤਰੀ ਦੇ ਓਐੱਸਡੀ ਰਾਜੇਸ਼ ਖੁੱਲਰ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਫਤਿਆਬਾਦ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਚਰਚਾ ਕੀਤੀ ਗਈ। ਰਾਜੇਸ਼ ਖੁੱਲਰ ਨੇ ਦੱਸਿਆ ਕਿ ਫਤਿਆਬਾਦ ਅਤੇ ਹਿਸਾਰ ਜ਼ਿਲੇ ਦੇ ਜਿਨ੍ਹਾਂ ਕਿਸਾਨਾਂ ਦਾ ਬੀਮਾ ਕੰਪਨੀ ਨੇ ਪ੍ਰੀਮੀਅਮ ਨਹੀਂ ਕੱਟਿਆ, ਉਨ੍ਹਾਂ ਨੂੰ ਵੀ ਮੁਆਵਜ਼ਾ ਰਾਸ਼ੀ ਜਾਰੀ ਹੋਵੇਗਾ। ਇਸੇ ਤਰ੍ਹਾਂ ਭੂਨਾ ’ਚ ਮੀਂਹ ਤੇ ਸੇਮ ਦੀ ਅਟਕੀ 9 ਕਰੋੜ ਰੁਪਏ ਦੀ ਰਾਸ਼ੀ 15 ਦਿਨ ਵਿਚ ਜਾਰੀ ਹੋਵੇਗੀ ਜਿਸ ਵਿਚ 7 ਕਰੋੜ ਰੁਪਏ ਸ਼ਹਿਰ ਵਿਚ ਹੋਏ ਪਾਣੀ ਨਾਲ ਨੁਕਸਾਨ ਅਤੇ 2 ਕਰੋੜ ਰੁਪਏ ਸੇਮ ਦੀ ਸਮੱਸਿਆ ਦੇ ਹੱਲ ਦੇ ਹਨ। ਝੋਨੇ ਦੀ ਪਰਾਲੀ ਦੀਆਂ ਟਰਾਲੀਆਂ ਦੇ ਕੱਟੇ ਜਾਣ ਵਾਲੇ ਚਲਾਨ ਦੀ ਸਮੱਸਿਆ ਸਬੰਧੀ ਉਨ੍ਹਾਂ ਕਿਹਾ ਕਿ ਚਾਲਕਾਂ ਨੂੰ ਸੂਬਾ ਸਰਕਾਰ ਵੱਲੋਂ ਪਰਮਿਟ ਜਾਰੀ ਕੀਤੇ ਜਾਣਗੇ।
Advertisement
Advertisement