For the best experience, open
https://m.punjabitribuneonline.com
on your mobile browser.
Advertisement

ਅਪੈਕਸ ਕਲੱਬ ਆਸਟਰੇਲੀਆ ਦਾ ਵਫ਼ਦ ਮਾਨਸਾ ਪੁੱਜਿਆ

06:53 AM Aug 22, 2024 IST
ਅਪੈਕਸ ਕਲੱਬ ਆਸਟਰੇਲੀਆ ਦਾ ਵਫ਼ਦ ਮਾਨਸਾ ਪੁੱਜਿਆ
ਪੌਦਾ ਲਗਾਉਂਦੇ ਹੋਏ ਅਪੈਕਸ ਕਲੱਬ ਆਸਟਰੇਲੀਆ ਦੇ ਮੈਂਬਰ।-ਫੋਟੋ:ਮਾਨ
Advertisement

ਪੱਤਰ ਪ੍ਰੇਰਕ
ਮਾਨਸਾ, 21 ਅਗਸਤ
ਅਪੈਕਸ ਕਲੱਬ ਆਸਟਰੇਲੀਆ ਦਾ ਤਿੰਨ ਮੈਂਬਰੀ ਵਫ਼ਦ ਗਰੈਂਡ ਫਾਦਰ ਇਆਨ ਓਟਸ ਦੀ ਅਗਵਾਈ ਹੇਠ ‘ਵਾਤਾਵਰਨ ਪ੍ਰਤੀ ਜਾਗਰੂਕ’ ਕਰਨ ਦੇ ਮਕਸਦ ਨਾਲ ਵੀਹ ਦਿਨਾਂ ਭਾਰਤ ਦੇ ਦੌਰੇ ’ਤੇ ਹੈ ਅਤੇ ਇਹ ਵਫ਼ਦ ਆਪਣੀ ਭਾਰਤ ਫੇਰੀ ਸਮੇਂ ਵੱਖ-ਵੱਖ ਰਾਜਾਂ ਦੇ ਕਲੱਬਾਂ ਦਾ ਦੌਰਾ ਕਰਨ ਉਪਰੰਤ ਮਾਨਸਾ ਪਹੁੰਚਿਆ। ਇਸ ਮੌਕੇ ਇਆਨ ਓਟਸ ਨੇ ਦੱਸਿਆ ਕਿ ਭਾਰਤ ਵਿੱਚ ਪਾਣੀ ਦੀ ਬੋਤਲ ਲਗਪਗ ਵੀਹ ਰੁਪਏ ਦੀ ਵਿਕਦੀ ਹੈ ਇਸ ਦਾ ਮੁੱਲ ਪੱਚੀ ਰੁਪਏ ਕਰਕੇ ਪੰਜ ਰੁਪਏ ਵਿੱਚ ਵਾਪਸ ਲਿਆ ਜਾਣਾ ਚਾਹੀਦਾ ਹੈ। ਕਲੱਬ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਇਆਨ ਓਟਸ ਸਵੇਰ ਦੀ ਸੈਰ ਸਮੇਂ ਆਪਣੀ ਪਤਨੀ ਕ੍ਰਿਸ ਓਟਸ ਨਾਲ ਰਸਤੇ ਵਿੱਚ ਪਈਆਂ ਖਾਲੀ ਬੋਤਲਾਂ, ਜੂਸ ਵਾਲੀਆਂ ਡੱਬੀਆਂ ਨੂੰ ਇੱਕਠਾ ਕਰਕੇ ਸਰਕਾਰ ਨੂੰ ਦਿੰਦੇ ਹਨ ਅਤੇ ਆਸਟ੍ਰੇਲੀਅਨ ਸਰਕਾਰ ਉਨ੍ਹਾਂ ਨੂੰ ਇੱਕ ਬੋਤਲ ਬਦਲੇ ਭਾਰਤੀ ਕਰੰਸੀ ਮੁਤਾਬਕ ਪੰਜ ਰੁਪਏ ਦਿੰਦੀ ਹੈ, ਜਿਸ ਨੂੰ ਉਹ ਸੇਵਾ ਦੇ ਕੰਮਾਂ ’ਤੇ ਖਰਚ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅਪਣੀ ਇਸ ਭਾਰਤ ਫੇਰੀ ਸਮੇਂ ਓਟਸ ਨੇ ਇਸ ਰਾਸ਼ੀ ਵਿੱਚੋਂ ਇੱਕ ਲੱਖ ਰੁਪਏ ਹਰਿਆਣਾ ਦੇ ਸਿਰਸਾ ਵਿੱਚ ਬੇਸਹਾਰਾ ਬੱਚਿਆਂ ਲਈ ਚਲਾਏ ਜਾ ਰਹੇ ਆਸ਼ਰਮ ਨੂੰ ਦਾਨ ਕੀਤੇ ਹਨ।

Advertisement

Advertisement
Advertisement
Author Image

Advertisement