For the best experience, open
https://m.punjabitribuneonline.com
on your mobile browser.
Advertisement

ਵਫ਼ਦ ਡਿਪਟੀ ਡੀਈਓ (ਐਲੀਮੈਂਟਰੀ) ਨੂੰ ਮਿਲਿਆ

10:59 AM May 01, 2024 IST
ਵਫ਼ਦ ਡਿਪਟੀ ਡੀਈਓ  ਐਲੀਮੈਂਟਰੀ  ਨੂੰ ਮਿਲਿਆ
ਸੰਗਰੂਰ ’ਚ ਡਿਪਟੀ ਡੀਈਓ (ਐਲੀਮੈਂਟਰੀ) ਨੂੰ ਮਿਲਣ ਤੋਂ ਬਾਅਦ ਵਫ਼ਦ। ਫੋਟੋ: ਲਾਲੀ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਅਪਰੈਲ
16 ਫਰਵਰੀ ਦੀ ਦੇਸ਼ਿਵਆਪੀ ਹੜਤਾਲ ’ਚ ਸ਼ਾਮਲ ਹੋਣ ਵਾਲੇ ਅਧਿਆਕਾਂ ਦੀ ਤਨਖਾਹ ਕੱਟਣ ਦੇ ਮਾਮਲੇ ਵਿੱਚ ਸਾਂਝਾ ਅਧਿਆਪਕ ਮੋਰਚਾ, ਸੰਯੁਕਤ ਕਿਸਾਨ ਮੋਰਚਾ, ਮਜ਼ਦੂਰ, ਵਿਦਿਆਰਥੀ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਦਾ ਵਫ਼ਦ ਡੀਈਓ ਐਲੀਮੈਂਟਰੀ ਦੀ ਗੈਰਮੌਜੂਦਗੀ ’ਚ ਡਿਪਟੀ ਡੀ.ਈ.ਓ. ਅਸ਼ੀਸ਼ ਸ਼ਰਮਾ ਨੂੰ ਮਿਲਿਆ। ਵਫ਼ਦ ਨੇ ਆਪਣੀ ਮਰਜ਼ੀ ਨਾਲ ਅਧਿਆਪਕਾਂ ਦੀ ਤਨਖਾਹ ਕੱਟਣ ਵਾਲੇ ਬੀ.ਪੀ.ਈ.ਓਜ਼. ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ। ਡਿਪਟੀ ਡੀ.ਈ.ਓ. ਨੇ ਡੀ.ਈ.ਓ. ਨਾਲ ਫੋਨ ’ਤੇ ਗੱਲ ਕਰਕੇ ਵਫ਼ਦ ਨੂੰ ਦੱਸਿਆ ਕਿ ਡੀ.ਈ.ਓ. ਵੱਲੋਂ ਜਥੇਬੰਦੀਆਂ ਤੋਂ ਦੋ ਦਿਨਾਂ ਦਾ ਸਮਾਂ ਮੰਗਿਆ ਗਿਆ ਹੈ। ਜਥੇਬੰਦੀਆਂ ਨੇ ਇਸ ਭਰੋਸੇ ਮਗਰੋਂ ਫੈਸਲਾ ਲਿਆ ਕਿ 3 ਮਈ ਨੂੰ ਸ਼ਾਮ 3 ਵਜੇ ਡੀਈਓ ਐਲੀਮੈਂਟਰੀ ਨੂੰ ਮੁੜ ਵਫ਼ਦ ਦੇ ਰੂਪ ਵਿੱਚ ਮਿਲਣਗੇ। ਵਫ਼ਦ ਨੇ ਚਿਤਾਵਨੀ ਦਿੱਤੀ ਕਿ ਜੇਕਰ 3 ਤਾਰੀਖ ਤੱਕ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾਂ ਜਥੇਬੰਦੀਆਂ ਵੱਲੋਂ 9 ਮਈ ਨੂੰ ਡੀ.ਈ.ਓ. ਦਫ਼ਤਰ ਵਿਖੇ ਸਖ਼ਤ ਜਥੇਬੰਦਕ ਐਕਸ਼ਨ ਕੀਤਾ ਜਾਵੇਗਾ।

Advertisement

Advertisement
Author Image

Advertisement
Advertisement
×