ਵਫ਼ਦ ਮੁੱਖ ਇੰਜੀਨੀਅਰ ਨੂੰ ਮਿਲਿਆ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 23 ਅਗਸਤ
ਜਲ ਸਰੋਤ ਵਿਭਾਗ ਪੰਜਾਬ ਦੇ ਨਵ-ਨਿਯੁਕਤ ਨਹਿਰੀ ਪਟਵਾਰੀਆਂ ਦਾ ਪਰਖ ਕਾਲ ਸਮਾਂ ਰੈਗੂਲਰ ਕਰਨ ਅਤੇ ਰੈਵੀਨਿਊ ਅਮਲੇ ਦੀਆਂ ਹੋਰ ਮੰਗਾਂ ਸਬੰਧੀ ਮੁੱਖ ਇੰਜੀਨੀਅਰ (ਕੇ.ਏ.ਡੀ) ਵਰਿੰਦਰ ਕੁਮਾਰ ਗੋਇਲ ਨੂੰ ਮਿਲਿਆ।ਜਿੰਨ੍ਹਾਂ ਨੇ ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਅਤੇ ਚੇਅਰਮੈਨ ਸੁਭਾਸ਼ ਮੋਦਗਿੱਲ ਨੂੰ ਮੰਗ ਪੱਤਰ ’ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਜਾਇਜ਼ ਮੰਗਾਂ ਨੂੰ ਜਲਦ ਹੀ ਪੂਰਾ ਕਰਨ ਦਾ ਭਰੋਸਾ ਦਿੱਤਾ।ਨਹਿਰੀ ਪਟਵਾਰ ਯੂਨੀਅਨ ਪੰਜਾਬ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਨੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਹੈ ਕਿ ਜਲ ਸਰੋਤ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਮੁੱਖ ਇੰਜੀਨੀਅਰ (ਕੇ.ਏ.ਡੀ) ਵਲੋਂ ਨਹਿਰੀ ਪਟਵਾਰ ਯੂਨੀਅਨ ਪੰਜਾਬ ਨੂੰ ਪੂਰਨ ਵਿਸ਼ਵਾਸ਼ ਦਿਵਾਇਆ ਹੈ ਕਿ ਪੰਜਾਬ ਵਿੱਚ ਕਿਤੇ ਵੀ ਪਰਖ ਕਾਲ ਸੰਬੰਧੀ ਜਾਂ ਮਹਿਕਮੇ ਵਿੱਚ ਰੈਵਨਿਊ ਅਮਲੇ ਨੂੰ ਕੋਈ ਹੋਰ ਦਫਤਰੀ ਮੁਸ਼ਕਲ ਆਉਂਦੀ ਹੈ ਤਾਂ ਉਹ ਕਿਸੇ ਵੀ ਸਮੇਂ ਬੇਝਿਜਕ ਉਹਨਾਂ ਨਾਲ ਗੱਲ ਕਰ ਸਕਦੇ ਹਨ।ਹੋਰਨਾਂ ਤੋਂ ਇਲਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਕ੍ਰਿਪਾਲ ਸਿੰਘ ਪੰਨੂ ਅਤੇ ਰਾਜਦੀਪ ਸਿੰਘ ਚੰਦੀ, ਜਗਮੋਹਣ ਸਿੰਘ ਢਿਲੋਂ, ਪ੍ਰਦੀਪ ਸਿੰਘ ਤਲਵੰਡੀ ਸਾਬੋ, ਬਲਕਰਨ ਸਿੰਘ ਮਾਨਸਾ, ਸ਼ੇਰ ਸਿੰਘ ਚੇਅਰਮੈਨ ਜਵਾਹਰ ਕੇ, ਨਿਸ਼ਾਨ ਸਿੰਘ ਰੰਧਾਵਾ, ਸਤਿੰਦਰ ਸਿੰਘ ਸਰਾਂ, ਰਜਨੀਸ਼ ਵਰਮਾ, ਬਲਵਿੰਦਰ ਸਿੰਘ, ਜਸਦੀਪ ਸਿੰਘ ਆਦਿ ਵੀ ਹਾਜ਼ਰ ਸਨ। ਆਗੂਆਂ ਨੇ ਮੀਟਿੰਗ ’ਤੇ ਤਸੱਲੀ ਪ੍ਰਗਟਾਈ ਹੈ