For the best experience, open
https://m.punjabitribuneonline.com
on your mobile browser.
Advertisement

ਚੋਣ ਡਿਊਟੀ ਤੋਂ ਛੋਟ ਲਈ ਵਫ਼ਦ ਏਡੀਸੀ ਨੂੰ ਮਿਲਿਆ

07:07 AM May 06, 2024 IST
ਚੋਣ ਡਿਊਟੀ ਤੋਂ ਛੋਟ ਲਈ ਵਫ਼ਦ ਏਡੀਸੀ ਨੂੰ ਮਿਲਿਆ
ਸੰਗਰੂਰ ’ਚ ਅਧਿਆਪਕ ਜਥੇਬੰਦੀਆਂ ਦਾ ਵਫ਼ਦ ਚੋਣ ਡਿਊਟੀ ਤੋਂ ਛੋਟ ਲਈ ਏਡੀਸੀ ਨੂੰ ਮਿਲਣ ਤੋਂ ਬਾਅਦ। ਫੋਟੋ: ਲਾਲੀ।
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਮਈ
ਅਧਿਆਪਕ ਜਥੇਬੰਦੀਆਂ ਦਾ ਵਫਦ ਜਾਇਜ਼ ਕੇਸਾਂ ਵਿੱਚ ਅਧਿਆਪਕਾਂ ਨੂੰ ਚੋਣ ਡਿਊਟੀ ਤੋਂ ਛੋਟ ਦਿਵਾਉਣ ਲਈ ਅਵਤਾਰ ਸਿੰਘ ਭਲਵਾਨ, ਬਰਿੰਦਰਜੀਤ ਸਿੰਘ ਬਜਾਜ, ਫਕੀਰ ਸਿੰਘ ਟਿੱਬਾ ਤੇ ਦੇਵੀ ਦਿਆਲ ਦੀ ਅਗਵਾਈ ਵਿੱਚ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਅਕਾਸ਼ ਬਾਂਸਲ ਨੂੰ ਮਿਲਿਆ। ਆਗੂਆਂ ਮੰਗ ਕੀਤੀ ਕਿ ਵਿਧਵਾ/ਤਲਾਕਸ਼ੁਦਾ, ਇੱਕ ਸਾਲ ਤੋਂ ਛੋਟੇ ਬੱਚੇ ਵਾਲੀਆਂ ਤੇ ਗਰਭਵਤੀ ਇਸਤਰੀ ਅਧਿਆਪਕਾਵਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ। ਹੈਂਡੀਕੈਪਡ/ ਕਰੋਨੀਕਲ ਬਿਮਾਰੀ ਤੋਂ ਪੀੜਤ ਅਧਿਆਪਕਾਂ ਨੂੰ ਵੀ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ। ਆਗੂਆਂ ਮੀਟਿੰਗ ਦੌਰਾਨ ਇਹ ਵੀ ਮੰਗ ਕੀਤੀ ਕਿ ਮਹਿਲਾ ਅਧਿਆਪਕਾਂ ਦੀ ਡਿਊਟੀ ਉਨ੍ਹਾਂ ਦੀ ਸੁਵਿਧਾ ਨੇੜੇ ਦੇ ਪੋਲਿੰਗ ਬੂਥਾਂ ’ਤੇ ਲਗਾਈ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਵਿਸ਼ਵਾਸ ਦਿਵਾਇਆ ਕਿ ਚੋਣ ਡਿਊਟੀਆਂ ਤੋਂ ਛੋਟ ਦਿਵਾਉਣ ਲਈ ਜੋ ਲਿਸਟ ਆਪ ਨੇ ਦਿੱਤੀ ਹੈ ਉਸ ਉੱਪਰ ਪਹਿਲ ਦੇ ਅਧਾਰ ’ਤੇ ਵਿਚਾਰ ਕਰਕੇ ਚੋਣ ਡਿਊਟੀਆਂ ਤੋਂ ਛੋਟ ਦੇ ਦਿੱਤੀ ਜਾਵੇਗੀ। ਵਫਦ ਵਿੱਚ ਬੱਗਾ ਸਿੰਘ, ਜੋਤਿੰਦਰ ਜੋਤੀ, ਜਸਵੀਰ ਸਿੰਘ, ਅਮਰਪਾਲ, ਰਜਨੀ ਰਾਝਾਂ, ਗੁਰਿੰਦਰਜੀਤ ਕੌਰ, ਜਗਦੀਸ਼ ਸਿੰਘ, ਵਿਸ਼ਾਲ ਸ਼ਰਮਾ, ਹਰਕੀਰਤ ਸਿੰਘ ਅਤੇ ਹੋਰ ਮੌਜੂਦ ਸਨ।

Advertisement

Advertisement
Author Image

Advertisement
Advertisement
×