ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਮਹੂਰੀ ਅਧਿਕਾਰ ਸਭਾ ਦਾ ਡੈਲੀਗੇਟ ਇਜਲਾਸ ਸਮਾਪਤ

09:16 AM Jun 17, 2024 IST
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਨਵੀਂ ਚੁਣੀ ਗਈ ਸੂਬਾਈ ਟੀਮ।

ਪਰਸ਼ੋਤਮ ਬੱਲੀ
ਬਰਨਾਲਾ, 16 ਜੂਨ
ਇੱਥੇ ਤਰਕਸ਼ੀਲ ਭਵਨ ਵਿੱਚ ਦੋ ਦਿਨ ਚੱਲੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ 17ਵੇਂ ਸੂਬਾ ਡੈਲੀਗੇਟ ਇਜਲਾਸ ਦੇ ਦੂਜੇ ਦਿਨ ਨਵੀਂ ਸੂਬਾਈ ਟੀਮ ਦੀ ਚੋਣ ਹੋਈ। ਇਜਲਾਸ ਦੇ ਵੱਖ-ਵੱਖ ਸੈਸ਼ਨਾਂ ਵਿੱਚ ‘ਦਲਿਤ ਔਰਤਾਂ, ਸਿੱਖਿਆ, ਸਿਹਤ’, ‘ਜਥੇਬੰਦਕ ਮਸਲੇ’ ਅਤੇ ‘ਭਵਿੱਖੀ ਵਿਉਂਤਬੰਦੀ’ ਵਿਸ਼ਿਆਂ ’ਤੇ ਵਿਚਾਰ-ਚਰਚਾ ਕੀਤੀ ਗਈ।
ਇਸ ਦੌਰਾਨ ਸਭਾ ਮੈਂਬਰਾਂ ਦੀ ਜਮਹੂਰੀ ਚੇਤਨਾ ਵਧਾਉਣ ਲਈ ਸੈਮੀਨਾਰ, ਮੀਟਿੰਗਾਂ, ਤੱਥਾਤਮਕ ਰਿਪੋਰਟਾਂ ਛਾਪਣ ਦਾ ਕਾਰਜ ਤੇਜ਼ ਕਰਨ ਦਾ ਅਹਿਦ ਲਿਆ ਗਿਆ ਤੇ ‘ਨਵੇਂ ਕਿਰਤ ਕੋਡ: ਜਮਹੂਰੀ ਹੱਕਾਂ ’ਤੇ ਵੱਡਾ ਹਮਲਾ’ ਕਿਤਾਬਚਾ ਵੀ ਜਾਰੀ ਕੀਤਾ ਗਿਆ। ਇਸ ਮਗਰੋਂ ਸੂਬਾ ਭਰ ਤੋਂ ਆਏ ਕਰੀਬ ਚਾਰ ਦਰਜਨ ਸੂਬਾ ਕਮੇਟੀ ਮੈਂਬਰਾਂ ਨੇ ਨੌਂ ਮੈਂਬਰੀ ਸੂਬਾਈ ਟੀਮ ਦੀ ਸਰਬਸੰਮਤੀ ਨਾਲ ਚੋਣ ਕੀਤੀ। ਇਸ ਦੌਰਾਨ ਪ੍ਰੋਫੈਸਰ ਜਗਮੋਹਨ ਸਿੰਘ ਸੂਬਾ ਪ੍ਰਧਾਨ, ਪ੍ਰਿਤਪਾਲ ਸਿੰਘ ਬਠਿੰਡਾ ਜਨਰਲ ਸਕੱਤਰ, ਡਾ. ਪਰਮਿੰਦਰ ਸਿੰਘ ਮੀਤ ਪ੍ਰਧਾਨ, ਅਮਰਜੀਤ ਸ਼ਾਸਤਰੀ ਪ੍ਰੈੱਸ ਸਕੱਤਰ, ਤਰਸੇਮ ਧੂਰੀ ਵਿੱਤ ਸਕੱਤਰ, ਨਰਭਿੰਦਰ ਜਥੇਬੰਦਕ ਸਕੱਤਰ, ਐਡਵੋਕੇਟ ਐੱਨ.ਕੇ ਜੀਤ ਇੰਚਾਰਜ ਪ੍ਰਕਾਸ਼ਨ, ਜਸਵੰਤ ਜੀਰਖ਼ ਮੈਂਬਰ ਸੀਡੀਆਰਓ ਅਤੇ ਡਾ. ਅਜੀਤ ਪਾਲ ਆਫ਼ਿਸ ਸਕੱਤਰ ਚੁਣੇ ਗਏ। ਇਸ ਦੌਰਾਨ ਨਰਭਿੰਦਰ ਵੱਲੋਂ ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਡੈਲੀਗੇਟਾਂ ਨੇ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦਿੱਤੀ। ਇਸ ਮੌਕੇ ਸੁਮੀਤ ਸਿੰਘ ਅੰਮ੍ਰਿਤਸਰ, ਕਾਮਰੇਡ ਬੂਟਾ ਸਿੰਘ ਨਵਾਂ ਸ਼ਹਿਰ, ਨਰਾਇਣ ਦੱਤ, ਹੇਮ ਰਾਜ ਸਟੈਨੋ, ਰਜਿੰਦਰ ਭਦੌੜ, ਬੱਗਾ ਸਿੰਘ ਬਠਿੰਡਾ, ਡਾ. ਰਾਜਿੰਦਰ ਪਾਲ, ਐਡਵੋਕੇਟ ਅਮਨ ਚੰਡੀਗੜ੍ਹ, ਹਰਪ੍ਰੀਤ ਕੌਰ ਕੱਕੜਵਾਲ, ਹਰਚਰਨ ਸਿੰਘ ਚਹਿਲ, ਬਿੱਕਰ ਸਿੰਘ ਔਲਖ ਤੇ ਸੋਹਣ ਸਿੰਘ ਮਾਝੀ ਵੀ ਹਾਜ਼ਰ ਸਨ।

Advertisement

Advertisement