ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਜਿੰਦਰਾ ਝੀਲ ਦੇ ਆਲੇ-ਦੁਆਲੇ ਲੱਗੇ ਸਜਾਵਟੀ ਖੰਭੇ ਚੋਰੀ

07:27 AM Jul 29, 2024 IST
ਚੋਰੀ ਹੋਏ ਖੰਭੇ ਦਿਖਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ। -ਫੋਟੋ: ਅਕੀਦਾ

ਗੁਰਨਾਮ ਸਿੰਘ ਅਕੀਦਾ
ਪਟਿਆਲਾ, 28 ਜੁਲਾਈ
ਪਟਿਆਲਾ ਦੀ ਵਿਰਾਸਤੀ ਰਾਜਿੰਦਰਾ ਝੀਲ ਦੇ ਆਲੇ-ਦੁਆਲੇ ਲੱਗੇ 100 ਸਜਾਵਟੀ (ਫੈਂਸੀ) ਖੰਭਿਆਂ ’ਚੋਂ 26 ਚੋਰੀ ਹੋ ਗਏ ਹਨ। ਖੰਭੇ ਚੋਰੀ ਹੋਣ ਬਾਰੇ ਲੋਕਾਂ ਨੂੰ ਪਤਾ ਲੱਗਣ ’ਤੇ ਜਦੋਂ ਸਰਕਾਰ ਘਿਰਨ ਲੱਗੀ ਤਾਂ ਆਮ ਆਦਮੀ ਪਾਰਟੀ ਪਟਿਆਲਾ ਦੇ ਆਗੂਆਂ ਨੇ ਖ਼ੁਦ ਹੀ ਇਹ ਮੁੱਦਾ ਆਪਣੇ ਹੱਥ ’ਚ ਲੈ ਕੇ ਪਟਿਆਲਾ ਦੇ ਡੀਸੀ ਸ਼ੌਕਤ ਅਹਿਮਦ ਪਰੇ ਤੇ ਐੱਸਐੱਸਪੀ ਵਰੁਣ ਸ਼ਰਮਾ ਨੂੰ ਸ਼ਿਕਾਇਤ ਪੱਤਰ ਦੇ ਕੇ ਚੋਰਾਂ ਦੀ ਭਾਲ ਕਰਨ ਦੀ ਮੰਗ ਕੀਤੀ।
ਜਾਣਕਾਰੀ ਅਨੁਸਾਰ ਸਰਕਾਰ ਨੇ ਕੁਝ ਸਮਾਂ ਪਹਿਲਾਂ ਪਟਿਆਲਾ ਸ਼ਹਿਰ ਦੇ ਮਾਲ ਰੋਡ ਅਤੇ ਰਾਜਿੰਦਰਾ ਝੀਲ ਦੀ ਖ਼ੂਬਸੂਰਤੀ ਵਧਾਉਣ ਲਈ 100 ਦੇ ਕਰੀਬ ਬਿਜਲੀ ਦੇ ਸਜਾਵਟੀ ਖੰਭੇ ਲਗਵਾਏ ਸਨ। ਇਹ ਖੰਭੇ ਪੀਡਬਲਿਊਡੀ ਤੇ ਬੀਐਂਡ ਆਰ ਵਿਭਾਗ ਦੀ ਬਿਜਲੀ ਸ਼ਾਖਾ ਵੱਲੋਂ ਲਗਾਏ ਗਏ ਸਨ, ਜਿਨ੍ਹਾਂ ਦੀ ਸੰਭਾਲ ਤੇ ਮੁਰੰਮਤ ਦਾ ਕੰਮ ਨਗਰ ਨਿਗਮ ਪਟਿਆਲਾ ਵੱਲੋਂ ਕੀਤਾ ਜਾਂਦਾ ਹੈ ਪਰ ਹੁਣ ਇਨ੍ਹਾਂ ਖੰਭਿਆਂ ਦੀ ਦੇਖ-ਰੇਖ ਨਾ ਹੋਣ ਕਾਰਨ ਕੁਝ ਸਮੇਂ ਤੋਂ ਇਹ ਖੰਭੇ ਚੋਰੀ ਹੋ ਰਹੇ ਹਨ। ‘ਆਪ’ ਆਗੂ ਸੰਦੀਪ ਬੰਧੂ ਨੇ ਦੱਸਿਆ ਕਿ ਇਨ੍ਹਾਂ 100 ਦੇ ਕਰੀਬ ਖੰਭਿਆਂ ਵਿੱਚੋਂ ਹੁਣ ਤਕ 26 ਦੇ ਕਰੀਬ ਖੰਭੇ ਚੋਰੀ ਹੋ ਚੁੱਕੇ ਹਨ। ਕੁਝ ਕੁ ਖੰਭੇ ਅੱਧੇ ਵੀ ਤੋੜ ਕੇ ਲਿਜਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 100 ਖੰਭਿਆਂ ’ਚੋਂ 45 ਖੰਭੇ ਰਾਜਿੰਦਰਾ ਝੀਲ ਦੇ ਆਲੇ-ਦੁਆਲੇ ਲੱਗੇ ਹਨ, ਜਿਨ੍ਹਾਂ ’ਚੋਂ 6 ਖੰਭੇ ਚੋਰੀ ਹੋ ਚੁੱਕੇ ਹਨ। ਮਾਲ ਰੋਡ ਦੇ ਸੱਜੇ ਅਤੇ ਖੱਬੇ ਦੋਹਾਂ ਪਾਸੇ ਬੱਸ ਸਟੈਂਡ ਤੋਂ ਲੈ ਕੇ ਫੁਹਾਰਾ ਚੌਕ ਤੱਕ 52 ਦੇ ਕਰੀਬ ਖੰਭੇ ਲੱਗੇ ਹੋਏ ਹਨ, ਜਿਨ੍ਹਾਂ ’ਚੋਂ 20 ਖੰਭੇ ਚੋਰੀ ਹੋ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਇਹ ਖੰਭੇ ਬਹੁਤ ਮਹਿੰਗੇ ਹਨ। ਇਕ ਖੰਭੇ ਦੀ ਕੀਮਤ ਤਕਰੀਬਨ 35 ਹਾਜ਼ਰ ਰੁਪਏ ਹੈ, ਜਿਸ ਵਿੱਚ ਖੰਭੇ ਦੀ ਉਪਰ ਵਾਲੀ ਲਾਈਟ ਦੀ ਕੀਮਤ ਹੀ 4 ਹਜ਼ਾਰ ਰੁਪਏ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਅਮਿਤ ਵਿੱਕੀ, ਬਲਾਕ ਪ੍ਰਧਾਨ ਅਮਰਜੀਤ ਸਿੰਘ ਭਾਟੀਆ ਅਤੇ ਸੁਰਿੰਦਰ ਸਿੰਗਲਾ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਖੰਭੇ ਚੋਰੀ ਕਰਨ ਵਾਲਿਆਂ ਦੀ ਛੇਤੀ ਭਾਲ ਕਰ ਲਈ ਜਾਵੇਗੀ।

Advertisement

Advertisement
Advertisement