ਮਨੂ ਭਾਕਰ ਦੇ ਕੋਚ ਦਾ ਮਕਾਨ ਤੋੜਨ ਦਾ ਫ਼ੈਸਲਾ ਫਿਲਹਾਲ ਟਲਿਆ
08:06 AM Aug 05, 2024 IST
ਦਿੱਲੀ ਦੇ ਖੈਬਰ ਪਾਸ ਇਲਾਕੇ ’ਚ ਪ੍ਰਸ਼ਾਸਨ ਵੱਲੋਂ ਢਹਿ ਢੇਰੀ ਕੀਤੇ ਘਰਾਂ ਦੀਆਂ ਔਰਤਾਂ ਆਪਣੇ ਘਰਾਂ ਨੂੰ ਦੇਖ ਕੇ ਝੁੂਰਦੀਆਂ ਹੋਈਆਂ। -ਫੋਟੋ: ਪੀਟੀਆਈ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਅਗਸਤ
ਪੈਰਿਸ ਓਲੰਪਿਕ ’ਚ ਕਾਂਸੀ ਦੇ ਤਗਮੇ ਜਿੱਤਣ ਵਾਲੀ ਮਨੂ ਭਾਕਰ ਦੇ ਕੋਚ ਸਮਰੇਸ਼ ਜੰਗ ਦੇ ਮਕਾਨ ਨੂੰ ਦਿੱਲੀ ਸਰਕਾਰ ਦੀ ਭੂਮੀ ਅਤੇ ਵਿਕਾਸ ਅਥਾਰਿਟੀ ਨੇ ਫ਼ਿਲਹਾਲ ਨਾ ਤੋੜਨ ਦਾ ਫ਼ੈਸਲਾ ਕੀਤਾ ਹੈ।
ਦੱਸਣਯੋਗ ਹੈ ਕਿ ਸਮਰੇਸ਼ ਵੱਲੋਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ 5 ਅਗਸਤ ਨੂੰ ਹੋਵੇਗੀ। ਸਮਰੇਸ਼ ਨੇ ਮਕਾਨ ਖਾਲੀ ਕਰਨ ਲਈ ਦੋ ਮਹੀਨੇ ਦਾ ਸਮਾਂ ਮੰਗਿਆ ਹੈ ਤੇ ਤਰਕ ਦਿੱਤਾ ਹੈ ਕਿ ਦਿੱਲੀ ਵਿੱਚ ਉਸ ਕੋਲ ਹੋਰ ਮਕਾਨ ਨਹੀਂ ਹੈ, ਇੰਨੀ ਛੇਤੀ ਉਹ ਬਦਲਵਾਂ ਪ੍ਰਬੰਧ ਨਹੀਂ ਕਰ ਸਕਦਾ।
ਸਮਰੇਸ਼ ਮੁਤਾਬਕ ਉਸ ਦੇ ਪਰਿਵਾਰ ਨੂੰ ਸਾਲ 1978 ਵਿੱਚ ਇਹ ਮਕਾਨ ਦਿੱਤਾ ਗਿਆ ਸੀ, ਜਿਸ ਦਾ ਉਹ ਕਿਰਾਇਆ ਵੀ ਦੇ ਰਹੇ ਸਨ। ਪੈਰਿਸ ਓਲੰਪਿਕ ਵਿਚੋਂ ਵਾਪਸ ਆਉਣ ’ਤੇ ਉਨ੍ਹਾਂ ਨੂੰ ਉਕਤ ਮਕਾਨ ਦੋ ਦਿਨ ਵਿੱਚ ਖਾਲੀ ਕਰਨ ਸਬੰਧੀ ਨੋਟਿਸ ਭੇਜਿਆ ਗਿਆ ਸੀ। ਭੂਮੀ ਤੇ ਵਿਕਾਸ ਵਿਭਾਗ ਨੇ ਉਸ ਦੇ ਮਕਾਨ ਨੂੰ ਨਾਜਾਇਜ਼ ਉਸਾਰੀ ਕਰਾਰ ਦਿੱਤਾ ਹੈ।
Advertisement
Advertisement