For the best experience, open
https://m.punjabitribuneonline.com
on your mobile browser.
Advertisement

ਕੁਸ਼ਤੀ ਫੈਡਰੇਸ਼ਨ ਵੱਲੋਂ ਮੁੜ ਟਰਾਇਲ ਕਰਵਾਉਣ ਦਾ ਫ਼ੈਸਲਾ

08:57 AM Apr 22, 2024 IST
ਕੁਸ਼ਤੀ ਫੈਡਰੇਸ਼ਨ ਵੱਲੋਂ ਮੁੜ ਟਰਾਇਲ ਕਰਵਾਉਣ ਦਾ ਫ਼ੈਸਲਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਵੀਂ ਦਿੱਲੀ: ਏਸ਼ਿਆਈ ਓਲੰਪਿਕ ਕੁਆਲੀਫਾਇਰ ’ਚ ਭਾਰਤੀ ਪੁਰਸ਼ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਨਾਰਾਜ਼ ਤੇ ਫਿਰਕਮੰਦ ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਵਿਸ਼ਵ ਕੁਆਲੀਫਾਇਰ ਲਈ ਟੀਮ ਦੀ ਚੋਣ ਵਾਸਤੇ ਨਵੇਂ ਸਿਰਿਓਂ ਟਰਾਇਲ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਬਿਸ਼ਕੇਕ ’ਚ ਏਸ਼ਿਆਈ ਚੈਂਪੀਅਨਸ਼ਿਪ ’ਚ ਭਾਰਤ 18 ਵਿੱਚੋਂ ਸਿਰਫ ਚਾਰ ਕੋਟੇ ਹੀ ਹਾਸਲ ਕਰ ਸਕਿਆ ਹੈ। ਹਾਲੇ ਵੀ 14 ਵਰਗ ਬਾਕੀ ਹਨ। ਡਬਲਿਊਐੱਫਆਈ ਸਾਰੇ 14 ਵਰਗਾਂ ਲਈ ਟਰਾਇਲ ਕਰਵਾਏਗਾ। ਇਸ ਵਿੱਚ ਮਹਿਲਾ ਵਰਗ ’ਚ ਦੋ (68 ਤੇ 62 ਕਿਲੋ), ਪੁਰਸ਼ ਫ੍ਰੀਸਟਾਈਲ ਤੇ ਗ੍ਰੀਕੋ ਰੋਮਨ ’ਚ ਛੇ-ਛੇ ਵਰਗ ਸ਼ਾਮਲ ਹਨ, ਜਿਨ੍ਹਾਂ ਲਈ ਟਰਾਇਲ ਅਪਰੈਲ ਦੇ ਆਖਰੀ ਹਫ਼ਤੇ ਜਾਂ ਮਈ ਦੇ ਪਹਿਲੇ ਹਫ਼ਤੇ ਲਏ ਜਾਣਗੇ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×