ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਸ਼ਤੀ ਫੈਡਰੇਸ਼ਨ ਵੱਲੋਂ ਓਲੰਪਿਕ ਖੇਡਾਂ ਲਈ ਚੋਣ ਨੇਮਾਂ ਬਾਰੇ ਫ਼ੈਸਲਾ 21 ਨੂੰ

10:04 PM May 16, 2024 IST

ਨਵੀਂ ਦਿੱਲੀ, 16 ਮਈ

Advertisement

ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਪੈਰਿਸ ਓਲੰਪਿਕ ’ਚ ਨੁਮਾਇੰਦਗੀ ਵਾਸਤੇ ਭਾਰਤੀ ਦਲ ਦੀ ਚੋਣ ਲਈ 21 ਮਈ ਨੂੰ ਪੈਮਾਨੇ ਤੈਅ ਕਰੇਗਾ। ਭਰੋਸੇਯੋਗ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ। ਭਾਰਤ ਨੇ ਪੈਰਿਸ ਓਲੰਪਿਕ ਖੇਡਾਂ ਲਈ ਛੇ ਕੋਟੇ ਹਾਸਲ ਕੀਤੇ ਹਨ ਜਿਨ੍ਹਾਂ ਵਿੱਚੋਂ ਪੰਜ ਮਹਿਲਾ ਪਹਿਲਵਾਨਾਂ ਨੂੰ ਮਿਲੇ ਹਨ। ਅਮਨ ਸਹਿਰਾਵਤ ਪੁਰਸ਼ਾਂ ਦੇ 57 ਕਿੱਲੋ ਫ੍ਰੀ-ਸਟਾਈਲ ਵਰਗ ’ਚ ਕੋਟਾ ਹਾਸਲ ਕਰਨ ਵਾਲਾ ਇਕਲੌਤਾ ਪਹਿਲਵਾਨ ਹੈ। ਕੁਸ਼ਤੀ ਫੈਡਰੇਸ਼ਨ ਨੇ ਕਿਹਾ ਸੀ ਕਿ ਉਹ 26 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ’ਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਪਹਿਲਵਾਨਾਂ ਦੀ ਚੋਣ ਲਈ ਇੱਕ ਆਖਰੀ ਟਰਾਇਲ ਕਰਵਾਏਗਾ। ਡਬਲਿਊਐਫਆਈ ਦੇ ਇੱਕ ਸੂਤਰ ਨੇ ਦੱਸਿਆ, ‘‘ਡਬਲਿਊਐੱਫਆਈ ਨੇ ਚੋਣ ਪੈਮਾਨੇ ਤੈਅ ਕਰਨ ਲਈ 21 ਮਈ ਨੂੰ ਦਿੱਲੀ ’ਚ ਚੋਣ ਕਮੇਟੀ ਦੀ ਮੀਟਿੰਗ ਸੱਦੀ ਹੈ। ਦੋਵਾਂ ਵਰਗਾਂ (ਪੁਰਸ਼ ਫ੍ਰੀ-ਸਟਾਈਲ ਅਤੇ ਮਹਿਲਾ ਕੁਸ਼ਤੀ) ਦੇ ਦੋ ਮੁੱਖ ਕੋਚ ਚਰਚਾ ’ਚ ਸ਼ਾਮਲ ਹੋਣਗੇ।’ -ਪੀਟੀਆਈ

Advertisement
Advertisement