ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੰਗਲਾਤ ਕਾਮਿਆਂ ਵੱਲੋਂ ਧਰਨਾ ਦੇਣ ਦਾ ਫ਼ੈਸਲਾ

07:10 AM Jul 07, 2023 IST
ਮੰਗਾਂ ਦੀ ਪ੍ਰਾਪਤੀ ਲਈ ਨਾਅਰੇਬਾਜ਼ੀ ਕਰਦੇ ਹੋਏ ਜੰਗਲਾਤ ਵਿਭਾਗ ਦੇ ਕਾਮੇ।

ਲਹਿਰਾਗਾਗਾ: ਆਪਣੀਆਂ ਮੰਗਾਂ ਨੂੰ ਲੈ ਕੇ ਜੰਗਲਾਤ ਕਾਮਿਆਂ ਵੱਲੋਂ ਅੱਜ ਵਣ ਰੇਂਜ ਅਫ਼ਸਰ ਲਹਿਰਾਗਾਗਾ ਨਾਲ ਕੀਤੀ ਮੀਟਿੰਗ ਬੇਸਿੱਟਾ ਰਹੀ। ਇਸ ਕਰਕੇ ਜੰਗਲਾਤ ਕਾਮਿਆਂ ਨੇ ਰੇਂਜ ਅਫ਼ਸਰ ਦੇ ਦਫ਼ਤਰ ਅੱਗੇ 13 ਜੁਲਾਈ ਨੂੰ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਹੈ। ਜੰਗਲਾਤ ਕਾਮਿਆਂ ਨੇ ਧਰਨੇ ਸਬੰਧੀ ਰਸਮੀ ਤੌਰ ਉੱਪਰ ਵਣ ਰੇਂਜ ਅਫ਼ਸਰ ਲਹਿਰਾਗਾਗਾ ਤੋਂ ਇਲਾਵਾ ਐੱਸਡੀਐੱਮ ਦਫਤਰ ਲਹਿਰਾ, ਵਣ ਮੰਡਲ ਅਫ਼ਸਰ ਸੰਗਰੂਰ, ਸੀਆਈਡੀ ਬਰਾਂਚ ਲਹਿਰਾ ਨੂੰ ਪੱਤਰ ਦੇ ਕੇ ਸੂਚਿਤ ਕਰ ਦਿੱਤਾ ਹੈ। ਜੰਗਲਾਤ ਕਾਮਿਆਂ ਨੇ ਰੇਂਜ ਅਫ਼ਸਰ ਲਹਿਰਾਗਾਗਾ ਉੱਪਰ ਦੋਸ਼ ਲਾਉਂਦਿਆਂ ਕਿਹਾ ਕਿ ਉਹ ਕਾਮਿਆਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਥਾਂ ਆਨਾਕਾਨੀ ਕਰ ਰਹੇ ਹਨ। ਇਸ ਮੌਕੇ ਪ੍ਰਧਾਨ ਸਤਗੁਰ ਸਿੰਘ, ਸਕੱਤਰ , ਹੈਪੀ ਸਿੰਘ ,ਅਜੈਬ ਸਿੰਘ, ਬਲਕਾਰ ਸਿੰਘ ਤੇ ਹਰਬੰਤ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Tags :
ਕਾਮਿਆਂਜੰਗਲਾਤਧਰਨਾਫ਼ੈਸਲਾ:ਵੱਲੋਂ
Advertisement