For the best experience, open
https://m.punjabitribuneonline.com
on your mobile browser.
Advertisement

‘ਆਪ’ ਸਰਕਾਰ ਦਾ ਫ਼ੈਸਲਾ ਗਰੀਬਾਂ ’ਤੇ ਆਰਥਿਕ ਹਮਲਾ ਕਰਾਰ

07:35 PM Jun 29, 2023 IST
‘ਆਪ’ ਸਰਕਾਰ ਦਾ ਫ਼ੈਸਲਾ ਗਰੀਬਾਂ ’ਤੇ ਆਰਥਿਕ ਹਮਲਾ ਕਰਾਰ
Advertisement

ਪੱਤਰ ਪ੍ਰੇਰਕ

Advertisement

ਨਵੀਂ ਦਿੱਲੀ, 27 ਜੂਨ

ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ‘ਚ ਕਾਂਗਰਸੀ ਵਰਕਰਾਂ ਨੇ ਦਿੱਲੀ ਵਿੱਚ ਬਿਜਲੀ ਦਰਾਂ ‘ਚ ਕੀਤੇ ਵਾਧੇ ਵਿਰੁੱਧ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਨੇੜੇ ਪ੍ਰਦਰਸ਼ਨ ਕੀਤਾ। ਸੂਬਾ ਪ੍ਰਧਾਨ ਨੇ ਕਿਹਾ ਕਿ ਭਾਜਪਾ ਨਾਲ ਮਿਲੀਭੁਗਤ ਨਾਲ ਬਿਜਲੀ ਮਹਿੰਗੀ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਬਿਜਲੀ ਦਰਾਂ ਵਿੱਚ ਵਾਧੇ ਲਈ ਜ਼ਿੰਮੇਵਾਰ ਮੁੱਖ ਮੰਤਰੀ ਨੂੰ ਤੁਰੰਤ ਪ੍ਰਭਾਵ ਨਾਲ ਅਸਤੀਫ਼ਾ ਦੇ ਕੇ ਦਿੱਲੀ ਵਾਸੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਥੇ ਹੀ ਕਾਂਗਰਸ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਪੁਲੀਸ ਵੱਲੋਂ ਡੀਡੀਯੂ ਮਾਰਗ ਬੰਦ ਕਰਨ ਕਾਰਨ ਇਲਾਕੇ ਵਿੱਚ ਆਵਾਜਾਈ ਦਾ ਰੁਖ਼ ਮੋੜਨਾ ਪਿਆ। ਪੁਲੀਸ ਨੇ ਬੈਰੀਕੇਡ ਲਾ ਕੇ ਪ੍ਰਦਰਸ਼ਨਕਾਰੀਆਂ ਨੂੰ ‘ਆਪ’ ਦੇ ਮੁੱਖ ਦਫ਼ਤਰ ਤੋਂ ਦੂਰ ਰੱਖਿਆ। ਪ੍ਰਦਰਸ਼ਨਕਾਰੀਆਂ ਨੇ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ‘ਤੇ, ‘ਬਿਜਲੀ ਦੀਆਂ ਵਧੀਆਂ ਦਰਾਂ ਵਾਪਸ ਲਓ’, ‘ਕੇਜਰੀਵਾਲ ਅਸਤੀਫਾ ਦਿਓ’ ਤੇ ‘ਸਬਸਿਡੀ ਲੋਕਾਂ ਦਾ ਹੱਕ ਹੈ, ਕੇਜਰੀਵਾਲ ਅੱਤਿਆਚਾਰ ਕਿਉਂ ਕਰਦਾ ਹੈ’ ਆਦਿ ਨਾਅਰੇ ਲਿਖੇ ਹੋਏ ਸਨ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬਿਜਲੀ ਮੰਤਰੀ ਦਾ ਇਹ ਬਿਆਨ ਕਿ ਬਿਜਲੀ ਦਰਾਂ 10 ਫੀਸਦੀ ਵਧਾਉਣ ਨਾਲ 200 ਯੂਨਿਟ ਤੱਕ ਦੇ ਬਿੱਲ ‘ਤੇ ਕੋਈ ਅਸਰ ਨਹੀਂ ਪਵੇਗਾ, ਪੂਰੀ ਤਰ੍ਹਾਂ ਗੁੰਮਰਾਹਕੁਨ ਹੈ। ਜਦੋਂ ਸਕੂਲਾਂ, ਵਿੱਦਿਅਕ ਅਦਾਰਿਆਂ, ਹਸਪਤਾਲਾਂ, ਵਪਾਰਕ ਅਦਾਰਿਆਂ, ਕਾਰਖਾਨਿਆਂ ਸਮੇਤ ਸਾਰੇ ਵਪਾਰਕ ਅਦਾਰਿਆਂ ਵਿੱਚ ਬਿਜਲੀ ਦੇ ਬਿੱਲਾਂ ਵਿੱਚ ਵਾਧਾ ਹੋਵੇਗਾ ਤਾਂ ਇਸ ਨਾਲ ਮਹਿੰਗਾਈ ਵਧੇਗੀ, ਕੀ 200 ਯੂਨਿਟ ਤੱਕ ਦੇ ਬਿੱਲਾਂ ਨਾਲ ਗਰੀਬ ਆਦਮੀ ‘ਤੇ ਕੋਈ ਅਸਰ ਨਹੀਂ ਪਵੇਗਾ ? ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਮਹਿੰਗਾਈ ਵਿੱਚ ਬਿਜਲੀ ਦਰਾਂ ਵਿੱਚ ਵਾਧਾ ਕਰ ਕੇ ਲੋਕਾਂ ‘ਤੇ ਦੋਹਰਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਭਾਜਪਾ ਨਾਲ ਮਿਲ ਕੇ ਦਿੱਲੀ ਦੇ ਲੋਕਾਂ ਨੂੰ ਲੁੱਟਣ ਦਾ ਕੰਮ ਕਰ ਰਿਹਾ ਹੈ। ਕਾਂਗਰਸ ‘ਪੀਪੀਏਸੀ’ ਦੀ ਆੜ ਵਿੱਚ ਬਿਜਲੀ ਕੰਪਨੀਆਂ ਨੂੰ ਸ਼ਰੇਆਮ ਲੁੱਟ ਨਹੀਂ ਕਰਨ ਦੇਵੇਗੀ।

ਪ੍ਰਦੇਸ਼ ਪ੍ਰਧਾਨ ਨੇ ਕਿਹਾ, ‘ਬਿਜਲੀ ਮੰਤਰੀ ਆਤਿਸ਼ੀ ਦਾ ਕਹਿਣਾ ਹੈ ਕਿ ਜਿਨ੍ਹਾਂ ਖਪਤਕਾਰਾਂ ਦੇ ‘ਸਿਫ਼ਰ’ ਬਿੱਲ ਆਉਂਦੇ ਹਨ, ਉਨ੍ਹਾਂ ‘ਤੇ ਕੋਈ ਅਸਰ ਨਹੀਂ ਹੋਵੇਗਾ| ਕਾਂਗਰਸੀ ਆਗੂਆਂ ਨੇ ਸਵਾਲ ਕੀਤੇ ਕਿ ‘ਆਪ’ ਸਰਕਾਰ ਬਿਜਲੀ ਬਿੱਲਾਂ ਦਾ ਭੁਗਤਾਨ ਕਰਨ ਵਾਲੇ ਵੱਡੀ ਗਿਣਤੀ ਖਪਤਕਾਰਾਂ ‘ਤੇ ਦੋਹਰੇ ਮਾਪਦੰਡ ਕਿਉਂ ਅਪਣਾ ਰਹੀ ਹੈ ? ਆਖਿਰ ਉਨ੍ਹਾਂ ਦੇ ਬਿੱਲ ਵਧਾ ਕੇ ਉਨ੍ਹਾਂ ‘ਤੇ ਵਿੱਤੀ ਬੋਝ ਕਿਉਂ ਪਾਇਆ ਜਾ ਰਿਹਾ ਹੈ। ਕੀ ਇਮਾਨਦਾਰੀ ਨਾਲ ਬਿਜਲੀ ਦੇ ਬਿੱਲ ਦਾ ਭੁਗਤਾਨ ਕਰਨਾ ਉਨ੍ਹਾਂ ਦਾ ਕਸੂਰ ਹੈ ?

Advertisement
Tags :
Advertisement
Advertisement
×