ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਕਾਰੀ ਹਸਪਤਾਲ ਦੇ ਅਮਲੇ ’ਤੇ ਡਿੱਗਿਆ ਖਸਤਾ ਇਮਾਰਤ ਦਾ ਮਲਬਾ

06:54 AM Aug 23, 2024 IST
ਪਿੰਡ ਰੋਡੇ ਵਿੱਚ ਸਰਕਾਰੀ ਹਸਪਤਾਲ ਦੀ ਇਮਾਰਤ ਦਾ ਡਿੱਗਿਆ ਪਿਆ ਮਲਬਾ।

ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਅਗਸਤ
ਇੱਥੇ ਅੱਜ ਬਾਘਾਪੁਰਾਣਾ ਸਬ ਡਿਵੀਜ਼ਨ ਦੇ ਪਿੰਡ ਰੋਡੇ ਦੇ ਸਰਕਾਰੀ ਹਸਪਤਾਲ ਵਿੱਚ ਡਿਊਟੀ ’ਤੇ ਤਾਇਨਾਤ ਅਮਲੇ ’ਤੇ ਖਸਤਾ ਹਾਲਤ ਇਮਾਰਤ ਦਾ ਮਲਬਾ ਡਿੱਗਣ ਨਾਲ ਅਮਲੇ ਵਿੱਚ ਭਾਜੜ ਮੱਚ ਗਈ। ਅਮਲਾ ਤਾਂ ਬਚ ਗਿਆ ਪਰ ਅੰਦਰ ਪਿਆ ਫਰਨੀਚਰ ਤੇ ਹੋਰ ਸਾਜੋ ਸਾਮਾਨ ਟੁੱਟ ਗਿਆ।
ਇਥੇ ਤਾਇਨਾਤ ਮਨਜੋਤ ਕੌਰ ,ਵਰਿੰਦਰ ਕੌਰ ਤੇ ਹੋਰ ਸਟਾਫ਼ ਨੇ ਦੱਸਿਆ ਕਿ ਹਸਪਤਾਲ ਵਿੱਚ ਟੀਕਾਕਰਨ ਸੈਸ਼ਨ ਚੱਲ ਰਿਹਾ ਸੀ। ਇੱਕ ਔਰਤ ਆਪਣੇ ਬੱਚੇ ਨਾਲ ਟੀਕਾਕਰਨ ਲਈ ਹਸਪਤਾਲ ਵਿੱਚ ਬੈਠੀ ਸੀ ਤਾਂ ਅਚਾਨਕ ਖਸਤਾ ਹਾਲਤ ਇਮਾਰਤ ਦਾ ਮਲਬਾ ਉਨ੍ਹਾਂ ’ਤੇ ਡਿੱਗ ਪਿਆ, ਉਨ੍ਹਾਂ ਉਥੋਂ ਬਾਹਰ ਭੱਜ ਕੇ ਜਾਨ ਬਚਾਈ। ਉਨ੍ਹਾਂ ਕਿਹਾ ਕਿ ਜੇ ਭਵਿੱਖ ਵਿਚ ਉਨ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਸਿਹਤ ਵਿਭਾਗ, ਪ੍ਰਸ਼ਾਸਨ ਤੇ ਸੂਬਾ ਸਰਕਾਰ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਇਮਾਰਤ ਦੀ ਹਾਲਤ ਸੁਧਾਰਨ ਲਈ ਹਲਕਾ ਵਿਧਾਇਕ ਨੂੰ ਵੀ ਮਿਲ ਚੁੱਕੇ ਹਨ ਪਰ ਕੋਈ ਅਸਰਦਾਰ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਇਮਾਰਤ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਇਹ ਵਧੀਆ ਸਿਹਤ ਸਹੂਲਤਾਂ ਦੇਣ ਵਾਲਾ ਸਰਕਾਰੀ ਹਸਪਤਾਲ ਸੀ ਜੋ ਅੱਜ ਖੁਦ ਬਿਮਾਰ ਹੈ।

Advertisement

ਹਸਪਤਾਲ ਲਈ ਗਰਾਂਟ ਰਿਲੀਜ਼ ਹੋਣ ਵਿੱਚ ਦੇਰੀ ਹੋਈ: ਵਿਧਾਇਕ

ਬਾਘਾਪੁਰਾਣਾ ਤੋਂ ਹਾਕਮ ਧਿਰ ਦੇ ਵਿਧਾਇਕ ਅਮ੍ਰਿੰਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਵਿੱਚੋਂ ਹਸਪਤਾਲ ਲਈ 10 ਲੱਖ ਦੀ ਗਰਾਂਟ ਮੰਨਜ਼ੂਰ ਹੋਈ ਸੀ ਪਰ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਵਿਰੋਧੀ ਧਿਰ ਦਾ ਹੋਣ ਕਾਰਨ ਗਰਾਂਟ ਰਿਲੀਜ਼ ਹੋਣ ਵਿੱਚ ਦੇਰੀ ਹੋ ਰਹੀ ਹੈ।

Advertisement
Advertisement