For the best experience, open
https://m.punjabitribuneonline.com
on your mobile browser.
Advertisement

ਜਪਾਨ ’ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 62 ਤੱਕ ਪੁੱਜੀ

11:21 AM Jan 03, 2024 IST
ਜਪਾਨ ’ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 62 ਤੱਕ ਪੁੱਜੀ
Advertisement

ਸੁਜ਼ੂ (ਜਾਪਾਨ), 3 ਜਨਵਰੀ
ਪੱਛਮੀ ਜਾਪਾਨ ਵਿੱਚ ਭੂਚਾਲ ਦੇ ਝਟਕਿਆਂ ਕਾਰਨ ਅੱਜ ਤੱਕ ਘੱਟੋ-ਘੱਟ 62 ਲੋਕਾਂ ਦੀ ਮੌਤ ਹੋ ਗਈ। ਬਚਾਅ ਕਰਮਚਾਰੀ ਨੁਕਸਾਨੀਆਂ ਇਮਾਰਤਾਂ ਦੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਚਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। 7.6 ਦੀ ਸ਼ਿੱਦਤ ਵਾਲੇ ਭੂਚਾਲ ਤੋਂ ਬਾਅਦ ਵੀ ਜਾਪਾਨ ਦੇ ਇਸ਼ੀਕਾਵਾ ਸੂਬੇ ਅਤੇ ਆਸਪਾਸ ਦੇ ਇਲਾਕਿਆਂ 'ਚ ਦੋ ਦਿਨਾਂ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕੁਝ ਇਲਾਕਿਆਂ 'ਚ ਪਾਣੀ, ਬਿਜਲੀ ਅਤੇ ਫ਼ੋਨ ਸੇਵਾਵਾਂ ਬੰਦ ਹਨ। ਸਥਾਨਕ ਨਿਵਾਸੀ ਆਪਣੇ ਤਬਾਹ ਹੋਏ ਘਰਾਂ ਅਤੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ।

Advertisement

Advertisement
Author Image

Advertisement
Advertisement
×