For the best experience, open
https://m.punjabitribuneonline.com
on your mobile browser.
Advertisement

ਅਸਾਮ ’ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 14 ਹੋਈ

12:41 PM Jun 03, 2024 IST
ਅਸਾਮ ’ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 14 ਹੋਈ
Nagaon: People walk through a flooded road following rains after the landfall of cyclone 'Remal', in Nagaon district of Assam, Saturday, June 1, 2024. (PTI Photo)(PTI06_01_2024_000343B)
Advertisement

ਗੁਹਾਟੀ (ਅਸਾਮ), 3 ਜੂਨ
ਅਸਾਮ ’ਚ ਆਏ ਹੜ੍ਹਾਂ ਕਾਰਨ ਕੁੱਲ 14 ਲੋਕਾਂ ਦੀ ਮੌਤ ਹੋ ਗਈ ਹੈ। ਰਾਜ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਐਤਵਾਰ ਨੂੰ ਤਿੰਨ ਹੋਰ ਮੌਤਾਂ ਦਰਜ ਕੀਤੀਆਂ ਗਈਆਂ ਜਿਸ ਨਾਲ 28 ਮਈ ਤੋਂ ਹੁਣ ਤੱਕ ਮੌਤਾਂ ਦੀ ਗਿਣਤੀ 14 ਹੋ ਗਈ ਹੈ। ਜਾਣਕਾਰੀ ਅਨੁਸਾਰ 1 ਜੂਨ ਨੂੰ ਚੱਕਰਵਾਤੀ ਤੂਫਾਨ ਰੇਮਲ ਦੇ ਟਕਰਾਉਣ ਤੋਂ ਬਾਅਦ ਰਾਜ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਠ ਹੋ ਗਈ ਸੀ। ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਏਐੱਸਡੀਐੱਮਏ) ਮੁਤਾਬਕ 2 ਜੂਨ ਨੂੰ ਦੋ ਜਣਿਆਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਇਸ ਦੇ ਨਾਲ ਹੀ ਕੋਪਿਲੀ, ਬਰਾਕ ਅਤੇ ਕੁਸ਼ੀਆਰਾ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ।

Advertisement

Advertisement
Advertisement
Author Image

A.S. Walia

View all posts

Advertisement