For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ਵਿੱਚ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

11:37 AM Oct 24, 2024 IST
ਸੜਕ ਹਾਦਸੇ ਵਿੱਚ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਮ੍ਰਿਤਕ ਹਸ਼ਵੀਰ ਦੀ ਫਾਈਲ ਫੋਟੋ
Advertisement

ਮੇਜਰ ਸਿੰਘ ਮੱਟਰਾਂ

Advertisement

ਭਵਾਨੀਗੜ੍ਹ, 24 ਅਕਤੂਬਰ

Advertisement

ਇੱਥੇ ਕਾਕੜਾ ਰੋਡ ’ਤੇ ਬੁੱਧਵਾਰ ਸ਼ਾਮ ਇਕ ਟਰੱਕ ਨੇ ਸਕੂਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ 11 ਸਾਲਾ ਬੱਚੇ ਦੀ ਮੌਤ ਹੋ ਗਈ। ਰਾਮ ਸਿੰਘ ਵਾਸੀ ਪਿੰਡ ਆਲੋਅਰਖ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਭਤੀਜੇ ਹਰਸ਼ਵੀਰ ਸਿੰਘ ਨਾਲ ਸਕੂਟਰੀ ਉਤੇ ਆਪਣੇ ਪਿੰਡ ਆਲੋਅਰਖ ਨੂੰ ਜਾ ਰਹੇ ਸੀ। ਇਸ ਦੌਰਾਨ ਕਾਕੜਾ ਰੋਡ ’ਤੇ ਪਿਛੋਂ ਆ ਰਹੇ ਇੱਕ ਟਰੱਕ ਨੇ ਸਕੂਟਰੀ ਵਿੱਚ ਟੱਕਰ ਮਾਰ ਦਿੱਤੀ, ਜਿਸ ਕਾਰਨ ਹਰਸ਼ਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਥਾਣਾ ਮੁਖੀ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਮ੍ਰਿਤਕ ਦੇ ਚਾਚਾ ਰਾਮ ਸਿੰਘ ਦੇ ਬਿਆਨਾਂ ਅਨੁਸਾਰ ਟਰੱਕ ਚਾਲਕ ਰਣਵੀਰ ਸਿੰਘ ਵਾਸੀ ਬਲਿਆਲ ਖ਼ਿਲਾਫ਼ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹਰਸ਼ਵੀਰ ਸਿੰਘ ਦੋ ਭੈਣਾਂ ਦਾ ਇਕਲੌਤਾ ਛੋਟਾ ਭਰਾ ਸੀ।

Advertisement
Author Image

Puneet Sharma

View all posts

Advertisement