ਗਾਜ਼ਾ ’ਚ ਸੰਯੁਕਤ ਰਾਸ਼ਟਰ ਨਾਲ ਜੁੜੇ ਭਾਰਤੀ ਫ਼ੌਜ ਦੇ ਸਾਬਕਾ ਕਰਨਲ ਦੀ ਮੌਤ
12:43 PM May 14, 2024 IST
Advertisement
ਸੰਯੁਕਤ ਰਾਸ਼ਟਰ, 14 ਮਈ
ਸੰਯੁਕਤ ਰਾਸ਼ਟਰ ਲਈ ਕੰਮ ਕਰ ਰਹੇ ਸੇਵਾਮੁਕਤ ਭਾਰਤੀ ਕਰਨਲ ਦੀ ਗਾਜ਼ਾ ਦੇ ਰਫਾਹ ਸ਼ਹਿਰ ਵਿੱਚ ਹੋਏ ਹਮਲੇ ਵਿੱਚ ਮੌਤ ਹੋ ਗਈ। 7 ਅਕਤੂਬਰ ਨੂੰ ਇਜ਼ਰਾਈਲ-ਹਮਾਸ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਕਿਸੇ ਅੰਤਰਰਾਸ਼ਟਰੀ ਕਰਮਚਾਰੀ ਦੀ ਮੌਤ ਦਾ ਇਹ ਪਹਿਲਾ ਮਾਮਲਾ ਦੱਸਿਆ ਜਾ ਰਿਹਾ ਹੈ। ਕਰਨਲ ਵੈਭਵ ਅਨਿਲ ਕਾਲੇ, ਜਿਨ੍ਹਾਂ ਨੇ ਸਾਲ 2022 ਵਿੱਚ ਭਾਰਤੀ ਫੌਜ ਤੋਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਲਈ ਸੀ, ਨੂੰ ਦੋ ਮਹੀਨੇ ਪਹਿਲਾਂ ਸੰਯੁਕਤ ਰਾਸ਼ਟਰ ਡੀਐੱਸਐੱਸ ਵਿਭਾਗ ਵਿੱਚ ਸੁਰੱਖਿਆ ਕੋਆਰਡੀਨੇਸ਼ਨ ਅਫਸਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਭਾਰਤੀ ਫੌਜ ਵਿੱਚ 11 ਜੰਮੂ ਅਤੇ ਕਸ਼ਮੀਰ ਰਾਈਫਲਜ਼ ਵਿੱਚ ਸੇਵਾ ਕੀਤੀ।
Advertisement
Advertisement
Advertisement