ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭੇਤ-ਭਰੀ ਹਾਲਤ ’ਚ ਨੌਜਵਾਨ ਦੀ ਮੌਤ

08:50 AM May 25, 2024 IST

ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ
ਪਟਿਆਲਾ/ਪਾਤੜਾਂ, 24 ਮਈ
ਘੱਗਾ ਦੇ ਨੌਜਵਾਨ ਦੀ ਅਨਾਜ ਮੰਡੀ ਵਿੱਚ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ। ਪਰਿਵਾਰ ਨੇ ਲੁੱਟ-ਖੋਹ ਦੇ ਇਰਾਦੇ ਨਾਲ ਨਸ਼ੇ ਦਾ ਟੀਕਾ ਲਾ ਕੇ ਮਾਰਨ ਦੇ ਦੋਸ਼ ਲਾਏ ਹਨ। ਪਰਿਵਾਰ ਨੇ ਪੁਲੀਸ ਤੋਂ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਪੜਤਾਲ ਕਰਨ ਦੀ ਮੰਗ ਕੀਤੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਦਾਸ ਸਿੰਘ (22) ਵਾਸੀ ਘੱਗਾ ਵਜੋਂ ਹੋਈ ਹੈ। ਗੁਰਦਾਸ ਦੇ ਪਿਤਾ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗੁਰਦੁਆਰਾ ਕਣਕਵਾਲ ਸਹਿਬ ਵਿਖੇ ਸੇਵਾ ਕਰਦਾ ਸੀ ਅਤੇ ਛੇ ਮਹੀਨੇ ਮਗਰੋਂ ਘਰ ਆਇਆ ਸੀ। ਸ਼ਾਮ ਸਮੇਂ ਗੁਰਦੁਆਰਾ ਸਾਹਿਬ ਜਾਣ ਦਾ ਕਹਿ ਕੇ ਘਰੋਂ ਚਲਾ ਗਿਆ ਸੀ। ਦੇਰ ਰਾਤ ਕਿਸੇ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਅਨਾਜ ਮੰਡੀ ਵਿੱਚ ਬੇਹੋਸ਼ ਪਿਆ ਹੈ। ਮੌਕੇ ’ਤੇ ਉਸ ਕੋਲੋਂ ਦੋ ਸਰਿੰਜਾਂ ਬਰਾਮਦ ਹੋਈਆਂ ਅਤੇ ਗੁਰਦਾਸ ਦੀ ਜੇਬ ਵਿਚਲੇ 2500 ਰੁਪਏ, ਸਮਾਰਟ ਘੜੀ ਲਾਪਤਾ ਸੀ। ਗੁਰਦਾਸ ਨੂੰ ਘੱਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪਿਤਾ ਨੇ ਕਿਹਾ ਕਿ ਗੁਰਦਾਸ ਦੀ ਮੌਤ ਨਸ਼ੇੜੀਆਂ ਵੱਲੋਂ ਵਸਤਾਂ ਖੋਹਣ ਦੇ ਇਰਾਦੇ ਨਾਲ ਲਾਏ ਨਸ਼ੇ ਦੇ ਟੀਕਾ ਕਾਰਨ ਹੋਈ ਹੈ। ਥਾਣਾ ਘੱਗਾ ਦੇ ਮੁਖੀ ਦਰਸ਼ਨ ਸਿੰਘ ਨੇ ਕਿਹਾ ਕਿ ਵੱਖ ਵੱਖ ਪਹਿਲੂਆਂ ’ਤੇ ਬਰੀਕੀ ਨਾਲ ਪੜਤਾਲ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਨਸ਼ਾਂ ਤਸਕਰਾਂ ਨੂੰ ਕਾਬੂ ਕਰਨ ਲਈ ਸਖਤੀ ਵਰਤੀ ਜਾਵੇਗੀ।

Advertisement

Advertisement
Advertisement