ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ

07:35 AM Jun 14, 2024 IST

ਪੱਤਰ ਪ੍ਰੇਰਕ
ਬਾਘਾ ਪੁਰਾਣਾ, 13 ਜੂਨ
ਇਥੇ ਬੀਤੀ ਰਾਤ ਮੋਗਾ ਰੋਡ ’ਤੇ ਇਕ ਟਰੱਕ ਟਰਾਂਸਫਰਮਰ ਵਾਲੇ ਖੰਭਿਆਂ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਤੇ ਇੱਕ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ ਵਜੋਂ ਹੋਈ ਹੈ। ਇਹ ਹਾਦਸਾ ਟਰੱਕ ਦਾ ਟਾਈਰ ਫਟਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਟਰੱਕ ਡਰਾਈਵਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਰਾਮਾ ਮੰਡੀ ਤੋਂ ਲੁੱਕ ਦਾ ਭਰਿਆ ਟਰੱਕ ਸਿੰਘਾਵਾਲਾ ਲੈ ਕੇ ਜਾ ਰਿਹਾ ਸੀ ਅਤੇ ਜਿਉਂ ਹੀ ਮੋਗਾ ਰੋਡ ’ਤੇ ਪੁੱਜਿਆ ਤਾਂ ਮੋਗਾ ਵਲੋਂ ਤੂੜੀ ਨਾਲ ਭਰੀ ਟਰਾਲੀ ਆ ਰਹੀ ਸੀ ਜਿਸ ਦੀਆਂ ਤੇਜ਼ ਲਾਈਟਾਂ ਸਿੱਧੀਆਂ ਉਸ ਦੀਆਂ ਅੱਖਾਂ ਵਿੱਚ ਪੈ ਰਹੀਆਂ ਸਨ। ਇਸ ਹਾਦਸੇ ਕਾਰਨ ਅੱਜ ਵੀ ਸਾਰਾ ਦਿਨ ਬਿਜਲੀ ਗੁੱਲ ਰਹੀ।

Advertisement

Advertisement