For the best experience, open
https://m.punjabitribuneonline.com
on your mobile browser.
Advertisement

ਪਿੰਡ ਤੱਤਲਾ ਦੇ ਨੌਜਵਾਨ ਦੀ ਇਟਲੀ ਵਿੱਚ ਮੌਤ

08:33 PM Mar 11, 2024 IST
ਪਿੰਡ ਤੱਤਲਾ ਦੇ ਨੌਜਵਾਨ ਦੀ ਇਟਲੀ ਵਿੱਚ ਮੌਤ
Advertisement

ਨਿੱਜੀ ਪੱਤਰ ਪ੍ਰੇਰਕ

Advertisement

ਬਟਾਲਾ, 11 ਮਾਰਚ

ਇੱਥੋਂ ਨੇੜਲੇ ਪਿੰਡ ਤੱਤਲਾ ਦੇ ਨੌਜਵਾਨ ਪਰਮਪ੍ਰੀਤ ਸਿੰਘ (26) ਦੀ ਇਟਲੀ ਵਿੱਚ ਕਰੰਟ ਲੱਗਣ ਕਾਰਨ ਮੌਤ ਹੋ ਗਈ। ਉਹ ਰੋਜ਼ੀ ਰੋਟੀ ਲਈ ਕੁਝ ਸਾਲ ਪਹਿਲਾਂ ਇਟਲੀ ਗਿਆ ਸੀ ਜਿੱਥੇ ਉਹ ਟਰਾਲਾ ਚਲਾਉਂਦਾ ਸੀ। ਮ੍ਰਿਤਕ ਦੇ ਪਿਤਾ ਦੇਵਾ ਸਿੰਘ ਸਣੇ ਹੋਰ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਪਰਮਪ੍ਰੀਤ ਦੀ ਲਾਸ਼ ਪਿੰਡ ਲਿਆਉਣ ਲਈ ਚਾਰਾਜੋਈ ਕੀਤੀ ਜਾਵੇ। ਦੇਵਾ ਸਿੰਘ ਅਨੁਸਾਰ ਉਸ ਦਾ ਪੁੱਤਰ ਜਦੋਂ ਟਰਾਲਾ ਖ਼ਾਲੀ ਕਰਨ ਲੱਗਿਆ ਤਾਂ ਅਚਾਨਕ ਉਪਰ ਤੋਂ ਲੰਘ ਰਹੀਆਂ ਤਾਰਾਂ ਨਾਲ ਟਰਾਲਾ ਟਕਰਾ ਗਿਆ। ਇਸ ਕਾਰਨ ਟਰਾਲੇ ਵਿੱਚ ਕਰੰਟ ਆਉਣ ਕਾਰਨ ਉਸ ਦੀ ਮੌਤ ਹੋ ਗਈ। ਪੀੜਤ ਪਰਿਵਾਰ ਅਨੁਸਾਰ ਪਰਮਪ੍ਰੀਤ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੀ ਇੱਕ ਧੀ ਹੈ।

Advertisement
Author Image

amartribune@gmail.com

View all posts

Advertisement
Advertisement
×