ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਪਰਸੀਡਰ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਦੀ ਮੌਤ

07:20 AM Nov 28, 2024 IST

ਪੱਤਰ ਪ੍ਰੇਰਕ
ਰੂੜੇਕੇ ਕਲਾਂ, 27 ਨਵੰਬਰ
ਨੇੜਲੇ ਪਿੰਡ ਭੈਣੀ ਫੱਤਾ ’ਚ ਕਣਕ ਦੀ ਬੀਜਾਈ ਕਰਦਿਆਂ ਨੌਜਵਾਨ ਦੀ ਸੁਪਰਸੀਡਰ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਮੌਕੇ ’ਤੇ ਚਸ਼ਮਦੀਦ ਅਨੁਸਾਰ ਸੁਖਵੀਰ ਸਿੰਘ (20) ਪੁੱਤਰ ਜਗਰਾਜ ਸਿੰਘ ਆਪਣੇ ਖੇਤ ’ਚ ਕਣਕ ਦੀ ਬੀਜਾਈ ਕਰ ਰਿਹਾ ਸੀ।
ਬਾਅਦ ਦੁਪਹਿਰ ਜਦੋਂ ਉਸ ਨੇ ਟਰੈਕਟਰ ਚਲਾਉਂਦਿਆਂ ਆਪਣੀ ਸੀਟ ਤੋਂ ਉੱਠ ਕੇ ਪਿੱਛੇ ਬਿਜਾਈ ਮਸ਼ੀਨ ਵੱਲ ਨਿਗ੍ਹਾ ਮਾਰੀ ਤਾਂ ਪੈਰ ਤਿਲ੍ਹਕ ਜਾਣ ਕਾਰਨ ਉਹ ਟਰੈਕਟਰ ਤੋਂ ਡਿੱਗ ਪਿਆ ਜਿਸ ਕਰਕੇ ਉਹ ਸੁਪਰ ਸੀਡਰ ਦੀ ਲਪੇਟ ਚ ਆ ਗਿਆ। ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ ਗਿਆ।

Advertisement

Advertisement