ਕੇਂਦਰੀ ਮੰਤਰੀ ਦੇ ਪੁੱਤਰ ਦੇ ਘਰ ’ਚ ਗੋਲੀ ਲੱਗਣ ਕਾਰਨ ਨੌਜਵਾਨ ਦੀ ਮੌਤ
06:55 AM Sep 02, 2023 IST
ਲਖਨਊ: ਕੇਂਦਰੀ ਮੰਤਰੀ ਕੌਸ਼ਲ ਕਿਸ਼ੋਰ ਦੇ ਪੁੱਤਰ ਦੀ ਇੱਥੇ ਸਥਿਤ ਰਿਹਾਇਸ਼ ’ਤੇ ਅੱਜ ਤੜਕੇ ਇੱਕ 30 ਸਾਲਾ ਵਿਅਕਤੀ ਦੀ ਭੇਤਭਰੀ ਹਾਲਤ ’ਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜੁਆਇੰਟ ਪੁਲੀਸ ਕਮਿਸ਼ਨਰ (ਅਪਰਾਧ) ਆਕਾਸ਼ ਕੁਲਹਾੜੀ ਨੇ ਦੱਸਿਆ ਕਿ ਵਿਨੈ ਸ੍ਰੀਵਾਸਤਵ (30) ਦੀ ਹੱਤਿਆ ਦੇ ਸਬੰਧ ਵਿੱਚ ਸ਼ਿਕਾਇਤ ਮਿਲੀ ਹੈ। ਉਸ ਦੀ ਕੌਸ਼ਲ ਕਿਸ਼ੋਰ ਦੇ ਪੁੱਤਰ ਵਿਕਾਸ ਕਿਸ਼ੋਰ ਦੀ ਠਾਕੁਰਗੰਜ ਥਾਣੇ ਅਧੀਨ ਪੈਂਦੇ ਇਲਾਕੇ ਵਿਚਲੀ ਰਿਹਾਇਸ਼ ’ਚ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਤੜਕੇ 4 ਵਜੇ ਦੇ ਕਰੀਬ ਵਾਪਰੀ ਹੈ। -ਪੀਟੀਆਈ
Advertisement
Advertisement