For the best experience, open
https://m.punjabitribuneonline.com
on your mobile browser.
Advertisement

ਫੈਕਟਰੀ ਦੀ ਹੌਦੀ ਵਿੱਚ ਡਿੱਗਣ ਕਾਰਨ ਕਾਮੇ ਦੀ ਮੌਤ

11:32 AM Apr 21, 2024 IST
ਫੈਕਟਰੀ ਦੀ ਹੌਦੀ ਵਿੱਚ ਡਿੱਗਣ ਕਾਰਨ ਕਾਮੇ ਦੀ ਮੌਤ
Advertisement

ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 20 ਅਪਰੈਲ
ਇਥੋਂ ਦੀ ਮੁਬਾਰਕਪੁਰ ਰਾਮਗੜ੍ਹ ਰੋਡ ’ਤੇ ਸਥਿਤ ਨਾਚੀਕੇਤਾ ਪੇਪਰ ਮਿੱਲ ਫੈਕਟਰੀ ਵਿੱਚ ਲੰਘੀ ਰਾਤ ਹੌਦੀ ਵਿੱਚ ਡਿੱਗ ਕੇ ਇਕ ਕਾਮੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੀਤਾ ਰਾਮ (50) ਮੂਲਰੂਪ ਤੋਂ ਉੱਤਰ ਪ੍ਰਦੇਸ਼ ਅਤੇ ਹਾਲ ਵਾਸੀ ਮੁਬਾਰਕਪੁਰ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਲੰਘੀ ਰਾਤ ਸੀਤਾ ਰਾਮ ਡਿਊਟੀ ਕਰ ਰਿਹਾ ਸੀ। ਇਸ ਦੌਰਾਨ ਕਨਵੇਅਰ ਵਿੱਚ ਗੱਤਾ ਫਸ ਗਿਆ, ਜਿਸ ਨੂੰ ਕੱਢਣ ਲਈ ਉਹ ਗਿਆ ਤਾਂ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਨੇੜੇ ਬਣੀ ਹੌਦੀ ਵਿੱਚ ਡਿੱਗ ਗਿਆ। ਉਸ ਦੇ ਸਿਰ ਵਿੱਚ ਲੋਹੇ ਨਾਲ ਸੱਟ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ ਜਿਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਲਿਆਂਦਾ ਗਿਆ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਦੇ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

sukhwinder singh

View all posts

Advertisement
Advertisement
×