For the best experience, open
https://m.punjabitribuneonline.com
on your mobile browser.
Advertisement

ਅਦਾਲਤ ’ਚ ਛੱਤ ਤੋਂ ਡਿੱਗੀ ਔਰਤ ਦੀ ਮੌਤ

06:53 AM Apr 17, 2024 IST
ਅਦਾਲਤ ’ਚ ਛੱਤ ਤੋਂ ਡਿੱਗੀ ਔਰਤ ਦੀ ਮੌਤ
Advertisement

ਪੱਤਰ ਪ੍ਰੇਰਕ
ਜਲੰਧਰ, 16 ਅਪਰੈਲ
ਇੱਥੇ ਅਦਾਲਤ ਦੀ ਦੂਜੀ ਮੰਜ਼ਿਲ ਤੋਂ ਡਿੱਗਣ ਕਾਰਨ ਅੱਜ ਔਰਤ ਦੇ ਸਿਰ ’ਤੇ ਗੰਭੀਰ ਸੱਟ ਲੱਗ ਗਈ। ਹਾਦਸੇ ਤੋਂ ਬਾਅਦ ਲੋਕ ਔਰਤ ਨੂੰ ਡਾਕਟਰ ਕੋਲ ਲੈ ਗਏ ਪਰ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਾਂਤਾ ਵਜੋਂ ਹੋਈ ਹੈ। ਔਰਤ ਜਲੰਧਰ ਕੈਂਟ ਇਲਾਕੇ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈੈ। ਦੱਸਿਆ ਜਾ ਰਿਹਾ ਹੈ ਕਿ ਔਰਤ ਅੱਜ ਜਲੰਧਰ ਦੀ ਅਦਾਲਤ ’ਚ ਆਪਣੇ ਪੋਤੇ ਨੂੰ ਮਿਲਣ ਆਈ ਸੀ ਜੋ ਕਤਲ ਦੇ ਮਾਮਲੇ ’ਚ ਜੇਲ੍ਹ ’ਚ ਬੰਦ ਹੈ ਤੇ ਅੱਜ ਉਸ ਦੀ ਤਰੀਕ ਸੀ। ਉਹ ਜਦੋਂ ਉਸਾਰੀ ਅਧੀਨ ਪਖਾਨੇ ਵੱਲ ਗਈ ਤਾਂ ਅਚਾਨਕ ਆਪਣਾ ਸੰਤੁਲਨ ਗੁਆ ​​ਬੈਠੀ ਤੇ ਹੇਠਾਂ ਡਿੱਗ ਗਈ। ਹਾਦਸੇ ਦਾ ਪਤਾ ਲੱਗਦਿਆਂ ਹੀ ਸੀਜੇਐਮ ਗੁਰਪ੍ਰੀਤ ਕੌਰ ਖ਼ੁਦ ਮੌਕੇ ’ਤੇ ਪਹੁੰਚ ਗਏ। ਔਰਤ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Advertisement

Advertisement
Author Image

sukhwinder singh

View all posts

Advertisement
Advertisement
×