ਆਸਟਰੇਲੀਆ ’ਚ ਫਗਵਾੜਾ ਵਾਸੀ ਔਰਤ ਦੀ ਮੌਤ
08:42 AM Jan 25, 2024 IST
ਫਗਵਾੜਾ (ਪੱਤਰ ਪ੍ਰੇਰਕ): ਆਸਟਰੇਲੀਆ ਦੇ ਮੈਲਬਰਨ ਵਿੱਚ ਅੱਜ ਸਮੁੰਦਰ ਕਿਨਾਰੇ ਨਹਾਉਣ ਮੌਕੇ ਤੇਜ਼ ਲਹਿਰਾਂ ’ਚ ਘਿਰਨ ਕਾਰਨ ਫਗਵਾੜਾ ਵਾਸੀ ਔਰਤ ਦੀ ਮੌਤ ਹੋ ਗਈ। ਉਂਜ ਘਟਨਾ ’ਚ ਕੁੱਲ ਤਿੰਨ ਵਿਅਕਤੀ ਮਾਰੇ ਗਏ ਹਨ। ਮ੍ਰਿਤਕਾ ਦੀ ਪਛਾਣ ਰੀਮਾ ਸੌਂਧੀ ਵਾਸੀ ਮੁਹੱਲਾ ਕੌੜਿਆਂ, ਫਗਵਾੜਾ ਵਜੋਂ ਹੋਈ ਹੈ। ਮਰਨ ਵਾਲਿਆਂ ’ਚ ਉਨ੍ਹਾਂ ਦੀ ਇੱਕ ਹੋਰ ਰਿਸ਼ਤੇਦਾਰ ਅਤੇ 22 ਸਾਲਾ ਨੌਜਵਾਨ ਸ਼ਿਵਮ ਸ਼ਾਮਲ ਹਨ। ਜਾਣਕਾਰੀ ਮੁਤਾਬਕ ਇਥੋਂ ਦੇ ਮੁਹੱਲਾ ਕੌੜਿਆਂ ਦਾ ਵਾਸੀ ਸੰਜੀਵ ਸੌਂਧੀ ਤੇ ਉਸ ਦੀ ਪਤਨੀ ਰੀਮਾ ਸੌਂਧੀ (42) ਘੁੰਮਣ ਲਈ ਆਸਟਰੇਲੀਆ ਗਏ ਸਨ। ਅੱਜ ਸਵੇਰੇ ਜਦੋਂ ਉਹ ਆਪਣੇ ਰਿਸ਼ਤੇਦਾਰਾਂ ਨਾਲ ਬੀਚ ’ਤੇ ਘੁੰਮਣ ਗਏ ਤੇ ਇਹ ਘਟਨਾ ਵਾਪਰ ਗਈ। ਮ੍ਰਿਤਕ ਮਹਿਲਾ ਦੇ ਪਰਿਵਾਰ ’ਚ ਪਿੱਛੇ ਪਤੀ ਤੋਂ ਇਲਾਵਾ ਦੋ ਬੱਚੇ ਹਨ।
Advertisement
Advertisement