For the best experience, open
https://m.punjabitribuneonline.com
on your mobile browser.
Advertisement

ਭੇਤਭਰੀ ਹਾਲਤ ’ਚ ਰੇਲਵੇ ਕਰਮਚਾਰੀ ਦੀ ਮੌਤ

07:48 AM Aug 09, 2024 IST
ਭੇਤਭਰੀ ਹਾਲਤ ’ਚ ਰੇਲਵੇ ਕਰਮਚਾਰੀ ਦੀ ਮੌਤ
Advertisement

ਪੱਤਰ ਪ੍ਰੇਰਕ
ਟੋਹਾਣਾ, 8 ਅਗਸਤ
ਰੇਲਵੇ ਦੇ ਗੈਂਗ ਮੈਨ ਅਮਿਤ (30) ਦੀ ਆਪਣੇ ਰਿਹਾਇਸ਼ੀ ਮਕਾਨ ਵਾਰਡ-11 ਵਿੱਚ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਅਮਿਤ ਦੀ ਪਤਨੀ ਰੇਣੂ ਬਾਜ਼ਾਰ ਗਈ ਸੀ, ਬੱਚੇ ਸਕੂਲ ਗਏ ਸਨ। ਅਮਿਤ ਸਵਰੇ ਦੀ ਡਿਊਟੀ ਤੋਂ ਘਰ ਪਰਤਿਆ ਸੀ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪ੍ਰਾਪਤ ਜਾਣਕਾਰੀ ਅਨੁਸਾਕ ਪਰਿਵਾਰ ਦੀ ਗੈਰਹਾਜ਼ਰੀ ਵਿੱਚ ਅਮਿਤ ਦਾ ਸਹਿਕਰਮੀ ਤਰਸੇਮ ਉਸ ਨੂੰ ਮਿਲਣ ਉਨ੍ਹਾਂ ਦੇ ਘਰ ਆਇਆ ਸੀ। ਇਸ ਦੌਰਾਨ ਜਦੋਂ ਘਰ ਦੇ ਅੰਦਰ ਦਾਖਲ ਹੋਇਆ ਤਾਂ ਉਸ ਨੇ ਦੇਖਿਆ ਕਿ ਉਹ ਅਮਿਤ ਮੂਧੇ ਮੂੰਹ ਬੈੱਡ ’ਤੇ ਪਿਆ ਸੀ ਤੇ ਉਸ ਦੇ ਸਰੀਰ ਵਿੱਚੋਂ ਖੂਨ ਵਹਿ ਰਿਹਾ ਸੀ। ਤਰਸੇਮ ਨੇ ਪੁਲੀਸ ਤੋਂ ਇਲਾਵਾ ਗੁਆਂਢੀਆਂ ਨੂੰ ਇਸ ਸਬੰਧੀ ਸੂਚਨਾ ਦਿੱਤੀ। ਪੁਲੀਸ ਮੁਤਾਬਿਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਰਿਪੋਰਟ ਆਉਣ ’ਤੇ ਹੀ ਮੌਤ ਦੇ ਕਾਰਨਾਂ ਦਾ ਪਤਾ ਲਗ ਸਕੇਗਾ।

Advertisement

Advertisement
Advertisement
Author Image

joginder kumar

View all posts

Advertisement