ਪੌੜੀਆਂ ’ਚੋਂ ਡਿੱਗਣ ਕਾਰਨ ਪੁਲੀਸ ਮੁਲਾਜ਼ਮ ਦੀ ਮੌਤ
08:47 AM Jul 08, 2024 IST
ਪੱਤਰ ਪ੍ਰੇਰਕ
ਟੋਹਾਣਾ, 7 ਜੁਲਾਈ
ਪਿੰਡ ਢਾਂਡ ਵਿੱਚ ਛੁੱਟੀ ’ਤੇ ਆਏ ਪੁਲੀਸ ਮੁਲਾਜ਼ਮ ਮਾਂਗੇਰਾਮ ਦੀ ਆਪਣੇ ਘਰ ਦੀਆਂ ਪੌੜੀਆਂ ਤੋਂ ਡਿੱਗਣ ਕਾਰਨ ਮੌਤ ਹੋ ਗਈ। ਪਰਿਵਾਰ ਮੁਤਾਬਕ ਮਾਂਗੇਰਾਮ ਹਰਿਆਣਾ ਪੁਲੀਸ ਚੌਥੀ ਬਟਾਲੀਅਨ ਵਿੱਚ ਸਿਪਾਹੀ ਸਨ। ਮ੍ਰਿਤਕ ਮਾਂਗੇਰਾਮ ਦੇ ਭਰਾ ਮਨੋਜ ਮੁਤਾਬਕ ਉਸ ਦਾ ਭਰਾ ਘਰੇਲੂ ਕੰਮ ਵਾਸਤੇ ਛੁੱਟੀ ਲੈ ਕੇ ਬੀਤੀ ਸ਼ਾਮ ਘਰ ਪੁੱਜਾ ਸੀ ਅਤੇ ਚੌਬਾਰੇ ਵਿੱਚ ਸੁੱਤਾ ਪਿਆ ਸੀ। ਉਸ ਨੇ ਦੱਸਿਆ ਕਿ ਸਾਰੀ ਰਾਤ ਬਰਸਾਤ ਹੁੰਦੀ ਰਹੀ ਤੇ ਸਵੇਰੇ ਉਹ ਜਦੋਂ ਥੱਲੇ ਆਉਣ ਲਈ ਪੌੜੀਆਂ ਤੋਂ ਉਤਰ ਰਿਹਾ ਸੀ ਤਾਂ ਉਹ ਤਿਲਕਣ ਕਾਰਨ ਫ਼ਰਸ਼ ’ਤੇ ਆ ਡਿੱਗਾ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਨੋਜ ਮੁਤਾਬਕ ਮਾਂਗੇਰਾਮ 2019 ਵਿੱਚ ਭਰਤੀ ਹੋਇਆ ਸੀ ਤੇ ਉਸ ਦੀ ਤਾਇਨਾਤੀ ਮਧੂਬਨ ਵਿੱਚ ਸੀ। ਉਸ ਦਾ ਤਬਾਦਲਾ ਡੱਬਵਾਲੀ ਥਾਣੇ ਵਿੱਚ ਹੋਇਆ ਸੀ।
Advertisement
Advertisement