ਰੱਤਾਖੇੜਾ ਵਿਚ ਨਾਬਾਲਗ ਦੀ ਭੇਤ-ਭਰੀ ਹਾਲਤ ’ਚ ਮੌਤ
09:14 AM Nov 18, 2023 IST
Advertisement
ਰਤੀਆ: ਪਿੰਡ ਰੱਤਾਖੇੜਾ ਵਿਚ ਇੱਕ ਨਾਬਾਲਗਾ ਦੀ ਭੇਤ-ਭਰੀ ਹਾਲਤ ’ਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਮੰਨਣਾ ਹੈ ਕਿ ਉਸ ਦੀ ਮੌਤ ਫੂਡ ਪੁਆਇਜ਼ਨਿੰਗ ਕਾਰਨ ਹੋਈ ਹੈ। ਪੁਲੀਸ ਨੇ ਮ੍ਰਿਤਕਾ ਮੋਹਨੀ ਦੀ ਲਾਸ਼ ਕਬਜ਼ੇ ਵਿਚ ਲੈ ਕੇ ਇਤਫਾਕੀਆ ਕਾਰਵਾਈ ਕਰਦਿਆਂ ਡਾਕਟਰਾਂ ਦੇ ਬੋਰਡ ਤੋਂ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਮੋਹਨੀ ਦੇ ਪਿਤਾ ਰਾਜ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਕਰੀਬ 3 ਮਹੀਨੇ ਤੋਂ ਆਪਣੀ ਪਤਨੀ ਨਾਲ ਗੁਜਰਾਤ ਵਿੱਚ ਨਰਮੇ ਦੀ ਚੁਗਾਈ ਕਰਨ ਲਈ ਗਿਆ ਹੋਇਆ ਸੀ ਜਦਕਿ ਉਸ ਦੀ 15 ਸਾਲਾ ਬੇਟੀ ਪਿੰਡ ਵਿਚ ਆਪਣੇ ਦਾਦਾ-ਦਾਦੀ ਨਾਲ ਹੀ ਰਹਿ ਰਹੀ ਸੀ। ਉਨ੍ਹਾਂ ਨੂੰ ਪਤਾ ਲੱਗਾ ਕਿ ਦੀਵਾਲੀ ’ਤੇ ਉਨ੍ਹਾਂ ਦੀ ਬੇਟੀ ਆਪਣੇ ਮਾਮਾ ਦੇ ਘਰ ਗਈ ਸੀ ਅਤੇ ਉਥੇ ਮਿਠਾਈ ਤੇ ਹੋਰ ਚੀਜ਼ਾਂ ਖਾ ਲਈਆਂ, ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਸੀ। ਇਸ ਮਗਰੋਂ ਉਸ ਨੂੰ ਤੁਰੰਤ ਹਸਤਪਾਲ ਲਿਆਂਦਾ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ
Advertisement
Advertisement