For the best experience, open
https://m.punjabitribuneonline.com
on your mobile browser.
Advertisement

ਮਕਾਨ ਦੀ ਛੱਤ ਡਿੱਗਣ ਕਾਰਨ ਮਜ਼ਦੂਰ ਦੀ ਮੌਤ

08:34 PM Jun 29, 2023 IST
ਮਕਾਨ ਦੀ ਛੱਤ ਡਿੱਗਣ ਕਾਰਨ ਮਜ਼ਦੂਰ ਦੀ ਮੌਤ
Advertisement

ਪੱਤਰ ਪ੍ਰੇਰਕ

Advertisement

ਰਾਮਾਂ ਮੰਡੀ, 26 ਜੂਨ

ਪਿੰਡ ਮਲਕਾਣਾ ਵਿਚ ਲੰਘੀ ਰਾਤ ਪਏ ਮੀਂਹ ਕਾਰਨ ਇੱਕ ਮਜ਼ਦੂਰ ਦੇ ਘਰ ਦੀ ਛੱਤ ਡਿੱਗ ਪਈ ਜਿਸ ਕਾਰਨ ਘਰ ਵਿੱਚ ਸੁੱਤੇ ਪਏ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਉਸ ਦੇ ਪਰਿਵਾਰ ਦਾ ਬਚਾਅ ਹੋ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਰਾਮਪਾਲ (30) ਪੁੱਤਰ ਸੁਰਜੀਤ ਸਿੰਘ ਦੀ ਛੱਤ ਦੇ ਮਲਬੇ ਹੇਠ ਆਉਣ ਕਾਰਨ ਮੌਤ ਹੋ ਗਈ। ਇਸ ਘਟਨਾ ਵਿਚ ਵੱਡਾ ਬਚਾਅ ਇਸ ਕਰਕੇ ਹੋ ਗਿਆ ਕਿ ਮਜ਼ਦੂਰ ਦੀ ਪਤਨੀ ਆਪਣਾ ਇਲਾਜ ਕਰਵਾਉਣ ਆਪਣੇ ਬੱਚਿਆਂ ਸਮੇਤ ਰਿਸ਼ਤੇਦਾਰੀ ਅਤੇ ਉਸ ਦੀ ਮਾਤਾ ਪਿੰਡ ਵਿੱਚ ਹੀ ਦੂਸਰੇ ਘਰ ਗਈ ਹੋਈ ਸੀ। ਘਟਨਾ ਵਾਪਰਨ ਸਮੇਂ ਰਾਮਪਾਲ ਘਰ ਵਿੱਚ ਇਕੱਲਾ ਹੀ ਸੀ। ਗੁਆਂਢੀਆਂ ਨੇ ਸਵੇਰੇ ਛੱਤ ਡਿੱਗੀ ਵੇਖੀ ਤਾਂ ਉਨ੍ਹਾਂ ਪਿੰਡ ਵਾਸੀਆਂ ਤੇ ਪੰਚਾਇਤ ਦੀ ਹਾਜ਼ਰੀ ਵਿੱਚ ਮਜ਼ਦੂਰ ਨੂੰ ਮਲਬੇ ਹੇਠੋਂ ਕੱਢਿਆ ਤੇ ਪੁਲੀਸ ਨੂੰ ਘਟਨਾ ਬਾਰੇ ਸੂਚਨਾ ਦਿੱਤੀ। ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਤਲਵੰਡੀ ਸਾਬੋ ਭੇਜ ਦਿੱਤੀ ਹੈ। ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਸਰਕਾਰ ਤੋਂ ਮ੍ਰਿਤਕ ਮਜ਼ਦੂਰ ਦੇ ਪਰਿਵਾਰ ਨੂੰ ਗੁਜ਼ਾਰੇ ਲਈ ਸਹਾਇਤਾ ਰਾਸ਼ੀ ਤੇ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।

ਲੰਬੀ (ਪੱਤਰ ਪ੍ਰੇਰਕ): ਤੇਜ਼ ਮੀਂਹ ਤੋਂ ਬਾਅਦ ਮੰਡੀ ਕਿੱਲਿਆਂਵਾਲੀ ਦੇ ਵਾਰਡ ਨੰਬਰ 11 ਵਿਚ ਬਚਨ ਸਿੰਘ ਪੁੱਤਰ ਚੰਨਣ ਸਿੰਘ ਦੇ ਘਰ ਦੀ ਛੱਤ ਡਿੱਗ ਪਈ। ਘਟਨਾ ਸਮੇਂ ਬਚਨ ਸਿੰਘ ਘਰ ਦੇ ਦੂਸਰੇ ਹਿੱਸੇ ‘ਚ ਸੀ ਜਿਸ ਕਾਰਨ ਉਹ ਵਾਲ-ਵਾਲ ਬਚ ਗਿਆ। ਛੱਤ ਡਿੱਗਣ ਕਰਕੇ ਉਸ ਦਾ 70-80 ਹਜ਼ਾਰ ਰੁਪਏ ਦਾ ਘਰੇਲੂ ਸਾਮਾਨ ਖਰਾਬ ਹੋ ਗਿਆ। ਜ਼ਿਕਰਯੋਗ ਹੈ ਕਿ ਬਚਨ ਸਿੰਘ ਰਿਕਸ਼ਾ ਚਲਾ ਕੇ ਜ਼ਿੰਦਗੀ ਬਸਰ ਕਰਦਾ ਹੈ। ਉਸ ਦੇ ਮਕਾਨ ਦੀ ਹਾਲਤ ਬੇਹੱਦ ਜ਼ਰਜ਼ਰ ਹੈ। ਬਚਨ ਸਿੰਘ ਨੇ ਕਿਹਾ ਕਿ ਉਸ ਦੇ ਘਰ ਵਿੱਚ ਛੱਤ ਦਾ ਬਾਕੀ ਹਿੱਸਾ ਵੀ ਡਿੱਗਣ ਕਿਨਾਰੇ ਹੈ। ਉਸ ਨੇ ਪੰਜਾਬ ਸਰਕਾਰ ਤੋਂ ਮੁਆਵਜ਼ਾ ਅਤੇ ਮਕਾਨ ਬਣਾਉਣ ਲਈ ਮਾਲੀ ਮਦਦ ਦੀ ਮੰਗ ਕੀਤੀ ਹੈ। ਮਾਲ ਪਟਵਾਰੀ ਰੂਪਨੀਤ ਸਿੰਘ ਨੇ ਕਿਹਾ ਕਿ ਸਥਿਤੀ ਦਾ ਜਾਇਜ਼ਾ ਲੈ ਕੇ ਮੁੱਢਲੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ।

Advertisement
Tags :
Advertisement
Advertisement
×