ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਾਂਤੀ ਦੂਤ ਬਣ ਕੇ ਇਜ਼ਰਾਈਲ ਗਈ ਕੈਨੇਡੀਅਨ ਔਰਤ ਦੀ ਮੌਤ

07:04 AM Nov 15, 2023 IST

ਪੱਤਰ ਪ੍ਰੇਰਕ
ਵੈਨਕੂਵਰ, 14 ਨਵੰਬਰ
ਕਈ ਸਾਲਾਂ ਤੋਂ ਇਜ਼ਰਾਈਲ ’ਚ ਸ਼ਾਂਤੀ ਦੂਤ ਵਜੋਂ ਵਿਚਰ ਰਹੀ ਕੈਨੇਡੀਅਨ ਨਾਗਰਿਕ ਵਿਵੈਨ ਸਿਲਵਰ (74) ਦੀ ਮੌਤ ਹੋ ਗਈ ਹੈ। ਉਸ ਦੇ ਪੁੱਤਰ ਚੈਨ ਜੈਜ਼ਨ ਨੇ ਇਸ ਦੀ ਪੁਸ਼ਟੀ ਕੀਤੀ। ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਕੁਝ ਦਿਨ ਬਾਅਦ ਹੀ ਉਹ ਲਾਪਤਾ ਹੋ ਗਈ ਸੀ। ਚੈਨ ਨੇ ਦੱਸਿਆ ਕਿ ਇਜ਼ਰਾਈਲ ਸਰਕਾਰ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਵੈਨ ਸਿਲਵਰ ਦੇ ਕੁਝ ਅੰਗ ਉਸ ਦੀ ਰਿਹਾਇਸ਼ ਤੋਂ ਮਿਲੇ ਹਨ, ਜਿਸ ਤੋਂ ਲੱਗਦਾ ਹੈ ਕਿ ਉਹ ਹਮਲਿਆਂ ਦੇ ਪਹਿਲੇ ਦਿਨਾਂ ’ਚ ਹੀ ਮਾਰੀ ਗਈ ਹੋਵੇਗੀ।
ਉਸ ਦੇ ਪੁੱਤਰ ਨੇ ਕੁੱਝ ਦਿਨ ਪਹਿਲਾਂ ਦੱਸਿਆ ਸੀ ਕਿ ਉਸ ਦੀ ਮਾਤਾ 1974 ਤੋਂ ਇਜ਼ਰਾਈਲ ਤੇ ਫਲਸਤੀਨੀਆਂ ਵਿਚਾਲੇ ਸ਼ਾਂਤੀ-ਦੂਤ ਵਜੋਂ ਵਿਚਰ ਰਹੀ ਸੀ। ਕੈਨੇਡਾ ’ਚ ਇਜ਼ਰਾਈਲ ਦੇ ਕੌਂਸਲੇਟ ਜਨਰਲ ਇਦਿਤ ਸ਼ਮੀਰ ਨੇ ਐਕਸ ’ਤੇ ਉਸ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਨੇਡਾ ਦੇ ਆਲਮੀ ਮਾਮਲਿਆਂ ਬਾਰੇ ਵਿਭਾਗ ਨੇ ਉਸ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਇਸੇ ਤਰ੍ਹਾਂ ਐੱਨਡੀਪੀ ਆਗੂ ਜਗਮੀਤ ਸਿੰਘ ਨੇ ਸੰਸਦ ਵਿਚ ਉਸ ਦੀ ਮੌਤ ’ਤੇ ਸ਼ੋਕ ਪ੍ਰਸਤਾਵ ਪੇਸ਼ ਕੀਤਾ, ਜਿਸ ਨੂੰ ਸਾਰਿਆਂ ਵੱਲੋਂ ਹਮਾਇਤ ਦਿੱਤੀ ਗਈ।

Advertisement

Advertisement