For the best experience, open
https://m.punjabitribuneonline.com
on your mobile browser.
Advertisement

ਸੁਤੰਤਰਤਾ ਸੈਨਾਨੀ ਜੰਗੀਰ ਸਿੰਘ ਸੁਤੰਤਰ ਦੀ ਬਰਸੀ ਮਨਾਈ

08:49 AM Aug 20, 2024 IST
ਸੁਤੰਤਰਤਾ ਸੈਨਾਨੀ ਜੰਗੀਰ ਸਿੰਘ ਸੁਤੰਤਰ ਦੀ ਬਰਸੀ ਮਨਾਈ
ਸਮਾਗਮ ਵਿੱਚ ਸ਼ਾਮਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਹੋਰ। -ਫੋਟੋ: ਸੱਤੀ
Advertisement

ਸੁਨਾਮ ਊਧਮ ਸਿੰਘ ਵਾਲਾ:

Advertisement

ਉੱਘੇ ਸੁਤੰਤਰਤਾ ਸੈਨਾਨੀ ਅਤੇ ਪੱਤਰਕਾਰਤਾ ਦੇ ਬਾਬਾ ਬੋਹੜ ਸਵਰਗੀ ਜੰਗੀਰ ਸਿੰਘ ਸੁਤੰਤਰ ਦੀ ਛੇਵੀਂ ਬਰਸੀ ਅਤੇ ਮਾਤਾ ਹਰਬੰਸ ਕੌਰ ਸੱਗੂ ਦੀ ਪਹਿਲੀ ਬਰਸੀ ਵਿਸ਼ਵਕਰਮਾ ਭਵਨ ਸੁਨਾਮ ਵਿੱਚ ਮਨਾਈ ਗਈ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਨ੍ਹਾਂ ਨੂੰ ਸ਼ਰਧਾਜਲੀ ਭੇਟ ਕਰਦਿਆਂ ਕਿਹਾ ਕਿ ਸੁਤੰਤਰ ਜੀ ਦਾ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਮਰਹੂਮ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਸਣੇ ਦੇਸ਼ ਦੀਆਂ ਅਨੇਕਾਂ ਸਿਰਮੌਰ ਹਸਤੀਆਂ ਨਾਲ ਨਿੱਘੇ ਅਤੇ ਨਜ਼ਦੀਕੀ ਸਬੰਧ ਸਨ। ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਿਤਪਾਲ ਸਿੰਘ ਹਾਂਡਾ, ਭਾਜਪਾ ਦੇ ਸੂਬਾ ਸਕੱਤਰ ਦਮਨ ਥਿੰਦ ਬਾਜਵਾ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement