ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਭਾ ਵਿੱਚ ਮਰੇ ਵਿਅਕਤੀ ਕਰ ਰਹੇ ਹਨ ਮਗਨਰੇਗਾ ਦਾ ਕੰਮ

07:08 PM Jul 25, 2020 IST

ਜੈਸਮੀਨ ਭਾਰਦਵਾਜ
ਨਾਭਾ. 24 ਜੁਲਾਈ

Advertisement

ਨੇੜਲੇ ਪਿੰਡ ਥੂਹੀ ਵਿੱਚ ਮਗਨਰੇਗਾ ਫ਼ਰੰਟ ਦੇ ਮੈਂਬਰਾਂ ਵੱਲੋ ਵਿਅੰਗਾਤਮਕ ਧਰਨਾ ਪ੍ਰਦਰਸ਼ਨ ਕਰ ਕੇ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਲਈ ‘ਕਾਗਜ਼ੀ’ ਪ੍ਰਾਜੈਕਟ ਵਿਚ ਕੰਮ ਮੰਗਦੇ ਹੋਏ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਾਏ ਗਏ। ਫ਼ਰੰਟ ਦੀ ਆਗੂ ਕੁਲਵਿੰਦਰ ਕੌਰ ਦਾ ਕਹਿਣਾ ਹੈ ਕਿ ਇਕ ਪਾਸੇ ਤਾਂ ਪਿੰਡ ਦੇ ਮਗਨਰੇਗਾ ਮਜ਼ਦੂਰ ਵਾਰ ਵਾਰ ਕੰਮ ਮੰਗ ਰਹੇ ਹਨ ਅਤੇ ਉਨ੍ਹਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ, ਦੂਜੇ ਪਾਸੇ ਸਿਰਫ ਕਾਗਜ਼ਾਂ ਵਿਚ ਪ੍ਰਾਜੈਕਟ ਚਲਾ ਕੇ ਮਰੇ ਹੋਏ ਵਿਅਕਤੀ ਸਮੇਤ 18 ਮਜ਼ਦੂਰਾਂ ਨੂੰ 21 ਜੁਲਾਈ ਤੋਂ ਰੋਜ਼ਾਨਾ ਮਜ਼ਦੂਰੀ ਦੇਣ ਦਾ ਇੰਤਜ਼ਾਮ ਕੀਤਾ ਗਿਆ ਹੈ। ਉਸ ਦੇ ਦੱਸਣ ਮੁਤਾਬਿਕ ਬਲਵੀਰ ਸਿੰਘ ਨਾਮਕ ਵਿਅਕਤੀ ਜਿਸਦੇ ਜੌਬ ਕਾਰਡ ਨੰਬਰ ਤੋਂ ਪਹਿਲਾਂ ਤਾਂ ਕੰਮ ਦੀ ਮੰਗ ਦਰਜ ਕਰਵਾਈ ਗਈ ਅਤੇ ਫਿਰ ਉਸਦੇ ਨਾਮ ਨਾਲ ਮਸਟਰ ਰੋਲ ਵੀ ਕੱਢਿਆ ਗਿਆ, ਜਿਸ ਦੀ ਦੋ ਸਾਲ ਪਹਿਲਾਂ ਮੌਤ ਹੋ ਗਈ ਸੀ। ਕਰੋਨਾ ਸਬੰਧੀ ਦਿਸ਼ਾ ਨਿਰਦੇਸ਼ਾਂ ਨੂੰ ਦੇਖਦਿਆਂ ਤਿੰਨ ਮਜ਼ਦੂਰਾਂ ਨੇ ਪਿੰਡ ਦੇ ਸਕੂਲ ਦੇ ਖੇਡ ਮੈਦਾਨ ਵਿਚ ਜਾ ਕੇ ਪ੍ਰਦਰਸ਼ਨ ਕੀਤਾ ਕਿਉਕਿ ਕਾਗਜ਼ਾਂ ਵਿਚ ਉਸੇ ਮੈਦਾਨ ਨੂੰ ਪੱਧਰਾ ਕਰਨ ਦਾ ਕੰਮ ਚੱਲ ਰਿਹਾ ਹੈ। ਧਰਨਾਕਾਰੀਆਂ ਨੇ ਦਿਖਾਇਆ ਕਿ ਮੈਦਾਨ ਨੂੰ ਕਾਫੀ ਸਮਾਂ ਪਹਿਲਾਂ ਹੀ ਟਰੈਕਟਰ ਨਾਲ ਪੱਧਰਾ ਕਰਵਾ ਦਿੱਤਾ ਗਿਆ ਸੀ। ਇਥੇ ਕੋਈ ਵੀ ਮਜ਼ਦੂਰ ਕੰਮ ਨਹੀਂ ਕਰ ਰਿਹਾ। ਉਨ੍ਹਾਂ ਮੁਤਾਬਿਕ 18 ਲਾਭਪਾਤਰੀਆਂ ਦੀ ਸੂਚੀ ਵਿਚ ਬਲਾਕ ਸਮਿਤੀ ਅਤੇ ਪੰਚਾਇਤ ਮੈਂਬਰਾਂ ਦੇ ਪਰਿਵਾਰ ਦੇ ਲੋਕਾਂ ਦੇ ਵੀ ਨਾਮ ਹਨ। ਉਨ੍ਹਾਂ ਦੱਸਿਆ ਕਿ ਮਗਨਰੇਗਾ ਦਾ ਸਹਾਇਕ ਪ੍ਰੋਗਰਾਮ ਅਫਸਰ ਵੀ ਇਸੇ ਪਿੰਡ ਦਾ ਵਸਨੀਕ ਹੈ ਜੋ ਕਿ ਸਾਰੇ ਤੱਥਾਂ ਤੋਂ ਜਾਣੂ ਹੋਣ ਦੇ ਬਾਵਜਦੂ ਇਸ ਨੂੰ ਨਜ਼ਰ ਅੰਦਾਜ਼ ਕਰ ਰਿਹਾ ਹੈ। ਬੀ ਡੀ ਪੀ ਓ ਅਜੈਬ ਸਿੰਘ ਘੁੰਡਰ ਨੇ ਕਿਹਾ ਕਿ ਸਬੰਧਿਤ ਗ੍ਰਾਮ ਰੁਜ਼ਗਾਰ ਸਹਾਇਕ ਨੂੰ ਨੋਟਿਸ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਵਿਚ ਜੋ ਵੀ ਕਸੂਰਵਾਰ ਹੋਵੇਗਾ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

 

Advertisement

 

Advertisement
Tags :
ਨਾਭਾਮਗਨਰੇਗਾਵਿਅਕਤੀਵਿੱਚ