For the best experience, open
https://m.punjabitribuneonline.com
on your mobile browser.
Advertisement

ਬਸੰਤ ਵਿਹਾਰ ਕਲੋਨੀ ਦੇ ਨਾਲੇ ਵਿੱਚੋਂ ਲਾਸ਼ ਮਿਲੀ

08:40 AM Sep 24, 2024 IST
ਬਸੰਤ ਵਿਹਾਰ ਕਲੋਨੀ ਦੇ ਨਾਲੇ ਵਿੱਚੋਂ ਲਾਸ਼ ਮਿਲੀ
Advertisement

ਜ਼ੀਰਕਪੁਰ:

Advertisement

ਢਕੌਲੀ ਖੇਤਰ ਵਿੱਚ ਪੈਂਦੇ ਬਸੰਤ ਵਿਹਾਰ ਫੇਜ਼ ਤਿੰਨ ਵਿੱਚ ਇਕ ਨਾਲੇ ਵਿੱਚ ਪੇਂਟਰ ਦੀ ਲਾਸ਼ ਮਿਲੀ ਹੈ। ਨਾਲੇ ਦੀ ਕੁਝ ਦੂਰੀ ’ਤੇ ਇਕ ਦੁਕਾਨ ਦੇ ਬਾਹਰ ਕਾਫੀ ਮਾਤਰਾ ਵਿੱਚ ਖੂਨ ਡਿੱਗਿਆ ਹੋਇਆ ਮਿਲਿਆ ਹੈ। ਪੁਲੀਸ ਨੂੰ ਜਾਪ ਰਿਹਾ ਹੈ ਕਿ ਉੱਕਤ ਪੇਂਟਰ ਦਾ ਖੂਨ ਦੁਕਾਨ ਦੇ ਬਾਹਰ ਕੀਤਾ ਗਿਆ ਹੈ ਜਿਸ ਤੋਂ ਬਾਅਦ ਲਾਸ਼ ਨੂੰ ਨਾਲੇ ਵਿੱਚ ਸੁੱਟ ਦਿੱਤਾ ਗਿਆ। ਸੋਮਵਾਰ ਸੈਰ ਕਰ ਰਹੇ ਲੋਕਾਂ ਨੇ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਮ੍ਰਿਤਕ ਦੀ ਪਛਾਣ ਮੁਕੇਸ਼ ਕੁਮਾਰ ਵਾਸੀ ਬਸੰਤ ਵਿਹਾਰ ਕਲੋਨੀ ਦੇ ਰੂਪ ਵਿੱਚ ਹੋਈ ਜੋ ਲੰਘੇ ਪੰਦਰਾਂ ਸਾਲਾ ਤੋਂ ਉੱਕਤ ਕਲੋਨੀ ਵਿੱਚ ਰਹਿ ਰਿਹਾ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਾਰਾ ਖੇਤਰ ਸੀਲ ਕਰ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਫੋਰੈਂਸਿੰਗ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਸੈਂਪਲ ਇਕੱਤਰ ਕੀਤੇ। ਪੁਲੀਸ ਨੂੰ ਨਾਲੇ ਦੇ ਨੇੜੇ ਇਕ ਦੁਕਾਨ ਦੇ ਬਾਹਰ ਤੋਂ ਦੋ ਖੂਨ ਨਾਲ ਲਿਬੜੀਆਂ ਇੱਟਾਂ ਅਤੇ ਇਕ ਮੰਜੇ ਦਾ ਡੰਡਾ ਮਿਲਿਆ ਹੈ। ਥਾਣਾ ਮੁਖੀ ਢਕੋਲੀ ਗੁਰਮੇਹਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਖੰਘਾਲਣ ਤੇ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਲੰਘੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਮੁਕੇਸ਼ ਦਾ ਕੁੱਟਮਾਰ ਕਰ ਕਤਲ ਕੀਤਾ ਗਿਆ ਹੈ ਜਿਸ ਮਗਰੋਂ ਲਾਸ਼ ਨੂੰ ਠਿਕਾਣੇ ਲਾਉਣ ਲਈ ਨਾਲੇ ਵਿੱਚ ਸੁੱਟ ਦਿੱਤਾ। ਮ੍ਰਿਤਕ ਦੀ ਪਤਨੀ ਸ਼ੀਲਾ ਨੇ ਦੱਸਿਆ ਕਿ ਸਾਲਾ ਤੋਂ ਪੇਂਟਰ ਦਾ ਕੰਮ ਕਰ ਰਿਹਾ ਸੀ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement