ਬਲਟਾਣਾ ’ਚੋਂ ਪਰਵਾਸੀ ਦੀ ਲਾਸ਼ ਮਿਲੀ
07:59 AM Oct 30, 2024 IST
ਜ਼ੀਰਕਪੁਰ:
Advertisement
ਬਲਟਾਣਾ ਖੇਤਰ ਦੀ ਫਰਨੀਚਰ ਮਾਰਕੀਟ ’ਚ ਲਗਪਗ 26 ਸਾਲਾਂ ਦੇ ਪਰਵਾਸੀ ਨੌਜਵਾਨ ਦੀ ਲਾਸ਼ ਇਕ ਸੋਫੇ ਤੋਂ ਮਿਲੀ ਹੈ। ਅੱਜ ਸਵੇਰੇ ਮਾਮਲੇ ਦੀ ਸੂਚਨਾ ਮਿਲਣ ’ਤੇ ਪੁਲੀਸ ਨੇ ਲਾਸ਼ ਡੇਰਾਬੱਸੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਲੋਚ ਪਾਲ ਪਿੰਡ ਜਗਤੀਰਾ ਅਮਲਾ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਉਹ ਫਰਨੀਚਰ ਮਾਰਕੀਟ ’ਚ ਕੰਮ ਕਰਦਾ ਸੀ ਤੇ ਕੰਮ ਕਰਨ ਤੋਂ ਬਾਅਦ ਬਾਜ਼ਾਰ ’ਚ ਹੀ ਸੌਂ ਜਾਂਦਾ ਸੀ। ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਮਨੋਜ ਕੁਮਾਰ ਨੇ ਦੱਸਿਆ ਕਿ ਲੰਘੀ ਰਾਤ ਕਰੀਬ ਸਵਾ ਇਕ ਵਜੇ ਉਹ ਆਪਣੇ ਭਰਾ ਨਾਲ ਗੁਦਾਮ ’ਚੋਂ ਬਾਹਰ ਨਿਕਲ ਕੇ ਘਰ ਪਰਤ ਰਿਹਾ ਸੀ ਤਾਂ ਜ਼ਖਮੀ ਨੌਜਵਾਨ ਸੜਕ ’ਤੇ ਪਿਆ ਸੀ, ਜਿਸ ਨੂੰ ਉਨ੍ਹਾਂ ਨੇ ਸੋਫੇ ’ਤੇ ਲਿਟਾਇਆ। ਉਸ ਦੇ ਮੋਬਾਈਲ ਤੋਂ ਫੋਨ ਕਰਨ ’ਤੇ ਇੱਕ ਵਿਅਕਤੀ ਉੱਥੇ ਆਇਆ ਤੇ ਜ਼ਖਮੀ ਵਿਅਕਤੀ ਨੂੰ ਸਵੇਰੇ ਦਵਾਈ ਦਿਵਾਉਣ ਦੀ ਆਖ ਕੇ ਉਥੋਂ ਚਲਾ ਗਿਆ, ਜਿਸ ਮਗਰੋਂ ਸਵੇਰ ਤੱਕ ਉਸ ਦੀ ਮੌਤ ਹੋ ਗਈ। -ਪੱਤਰ ਪ੍ਰੇਰਕ
Advertisement
Advertisement