ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਲੰਧਰ ਰੇਲਵੇ ਸਟੇਸ਼ਨ ਤੋਂ ਦੋ ਪੁਲੀਸ ਮੁਲਾਜ਼ਮਾਂ ਦੀਆਂ ਲਾਸ਼ਾਂ ਮਿਲੀਆਂ

08:11 AM Oct 08, 2024 IST

ਹਤਿੰਦਰ ਮਹਿਤਾ
ਜਲੰਧਰ, 7 ਅਕਤੂਬਰ
ਜਲੰਧਰ-ਹੁਸ਼ਿਆਰਪੁਰ ਰੇਲਵੇ ਮਾਰਗ ’ਤੇ ਸਥਿਤ ਖੁਰਦਪੁਰ ਰੇਲਵੇ ਸਟੇਸ਼ਨ ’ਤੇ ਪੁਲੀਸ ਦੇ ਦੋ ਸਹਾਇਕ ਸਬ-ਇੰਸਪੈਕਟਰਾਂ ਦੀਆਂ ਲਾਸ਼ਾਂ ਮਿਲੀਆਂ ਹਨ ਜੋ ਕਿ ਹੁਸ਼ਿਆਰਪੁਰ ਦੇ ਇੱਕ ਥਾਣੇ ਵਿੱਚ ਤਾਇਨਾਤ ਸਨ। ਇਨ੍ਹਾਂ ਦੋਵਾਂ ਪੁਲੀਸ ਮੁਲਾਜ਼ਮਾਂ ਦੀ ਪਛਾਣ ਏਐੱਸਆਈ ਪ੍ਰੀਤਮ ਦਾਸ ਅਤੇ ਏਐੱਸਆਈ ਜੀਵਨ ਲਾਲ ਵਜੋਂ ਹੋਈ ਹੈ। ਐੱਸਐੱਚਓ ਜੀਆਰਪੀ ਜਲੰਧਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਅੱਜ ਸ਼ਾਮ ਸਮੇਂ ਇੱਕ ਬਾਲ ਕੈਦੀ ਫ਼ਰਾਰ ਹੋ ਗਿਆ ਸੀ ਜਿਸ ਮਗਰੋਂ ਇਹ ਦੋਵੇਂ ਮੁਲਾਜ਼ਮ ਉਸ ਦੀ ਭਾਲ ਕਰਨ ਲੱਗੇ। ਇਨ੍ਹਾਂ ਕੋਲ ਦੋ ਬਾਲ ਕੈਦੀ ਸਨ ਅਤੇ ਉਹ ਇੱਕ ਕੈਦੀ ਨੂੰ ਆਦਮਪੁਰ ਪੁਲੀਸ ਥਾਣੇ ਵਿੱਚ ਬਿਠਾ ਕੇ ਫ਼ਰਾਰ ਹੋਏ ਕੈਦੀ ਦੀ ਭਾਲ ਲਈ ਮੋਟਰਸਾਈਕਲ ’ਤੇ ਨਿਕਲੇ ਸਨ। ਪਤਾ ਲੱਗਿਆ ਹੈ ਕਿ ਫ਼ਰਾਰ ਹੋਇਆ ਬਾਲ ਕੈਦੀ ਕਤਲ ਦੇ ਦੋ ਮਾਮਲਿਆਂ ਵਿੱਚ ਨਾਮਜ਼ਦ ਸੀ। ਪਲਵਿੰਦਰ ਸਿੰਘ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਬਾਰੇ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਲੱਗੇਗਾ।

Advertisement

Advertisement