ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਗਰਾਓ ਨਦੀ ਦੀ ਡੀ-ਸਿਲਟਿੰਗ ਦਾ ਕੰਮ ਵਿਵਾਦਾਂ ਵਿੱਚ ਘਿਰਿਆ

08:18 AM Jun 25, 2024 IST
ਸੰਤੋਖਗੜ੍ਹ ਟੱਪਰੀਆਂ ’ਚ ਲੋਕਾਂ ਨੂੰ ਸ਼ਾਂਤ ਕਰਨ ਦਾ ਯਤਨ ਕਰਦੇ ਹੋਏ ਸਾਈਟ ਇੰਚਾਰਜ ਗੁਰਸ਼ਰਨ ਸਿੰਘ।

ਜਗਮੋਹਨ ਸਿੰਘ
ਰੂਪਨਗਰ, 24 ਜੂਨ
ਜ਼ਿਲ੍ਹਾ ਰੂਪਨਗਰ ਦੀ ਸਿਸਵਾਂ ਨਦੀ ਦੀ ਡੀ-ਸਿਲਟਿੰਗ ਸਬੰਧੀ ਚੱਲ ਰਿਹਾ ਰੇੜਕਾ ਹਾਲੇ ਕਿਸੇ ਕੰਢੇ ਵੀ ਨਹੀਂ ਲੱਗਿਆ ਤੇ ਹੁਣ ਸਗਰਾਓ ਨਦੀ ਦੀ ਡੀ-ਸਿਲਟਿੰਗ ਦਾ ਕੰਮ ਵੀ ਵਿਵਾਦਾਂ ਵਿੱਚ ਘਿਰ ਗਿਆ ਹੈ। ਅੱਜ ਪਿੰਡ ਸੰਤੋਖਗੜ੍ਹ ਟੱਪਰੀਆਂ ਦੇ ਵਸਨੀਕਾਂ ਚਰਨਜੀਤ ਸਿੰਘ, ਬਲਜੀਤ ਸਿੰਘ, ਗੁਰਵਿੰਦਰ ਸਿੰਘ, ਰਣਧੀਰ ਸਿੰਘ, ਹਰਨਾਮ ਸਿੰਘ, ਨਿਰਮਲ ਸਿੰਘ, ਅਮਰਜੀਤ ਸਿੰਘ, ਬਹਾਦਰ ਸਿੰਘ ਤੇ ਹਰਜਿੰਦਰ ਸਿੰਘ ਆਦਿ ਤੋਂ ਇਲਾਵਾ ਕਿਸਾਨ ਯੂਨੀਅਨ ਸ਼ੇਰ-ਏ-ਪੰਜਾਬ ਦੇ ਆਗੂ ਕੁਲਵਿੰਦਰ ਸਿੰਘ ਪੰਜੋਲਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿੰਡ ਵਿੱਚ ਡੀ-ਸਿਲਟਿੰਗ ਦਾ ਕੰਮ ਲਗਪਗ ਨੇਪਰੇ ਚੜ੍ਹ ਚੁੱਕਿਆ ਹੈ। ਹਾਲੇ ਤੱਕ ਨਾ ਤਾਂ ਜਲ ਸਰੋਤ ਅਤੇ ਖਣਨ ਵਿਭਾਗ ਵੱਲੋਂ ਨਿਯਮਾਂ ਮੁਤਾਬਕ ਬਣਦੇ ਮਾਲਖਾਨੇ ਦੀ ਅਦਾਇਗੀ ਕੀਤੀ ਗਈ ਹੈ ਅਤੇ ਨਾ ਹੀ ਬੰਨ੍ਹ ਨੂੰ ਚੌੜਾ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਡਰ ਜ਼ਾਹਿਰ ਕੀਤਾ ਕਿ ਨਦੀ ਦਾ ਬੰਨ੍ਹ ਕਮਜ਼ੋਰ ਹੋਣ ਕਾਰਨ ਬਰਸਾਤੀ ਪਾਣੀ ਉਨ੍ਹਾਂ ਦੇ ਪਿੰਡ ਅਤੇ ਜ਼ਮੀਨਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਇਲਾਵਾ ਲੋਕਾਂ ਨੇ ਮੰਗ ਕੀਤੀ ਬੰਨ੍ਹ ਨੂੰ ਚੰਗੀ ਤਰ੍ਹਾਂ ਮਜ਼ਬੂਤ ਕੀਤਾ ਜਾਵੇ ਅਤੇ ਜੋ ਪੱਕੀ ਸੜਕ ’ਤੇ ਸਥਿਤ ਪੁਲ ਦੇ ਆਲੇ ਦੁਆਲੇ ਦੋਵੇਂ ਪਾਸੇ ਮਿੱਟੀ ਅਤੇ ਰੇਤੇ ਦੇ ਢੇਰ ਲੱਗੇ ਹੋਏ ਹਨ ਤੇ ਸਰਕੰਡਾ ਵਗੈਰਾ ਉੱਗਿਆ ਹੋਇਆ ਹੈ, ਉਸ ਦੀ ਫੌਰੀ ਤੌਰ ’ਤੇ ਸਫ਼ਾਈ ਕੀਤੀ ਜਾਵੇ।
ਇਸ ਸਬੰਧੀ ਸੀਗਲ ਕੰਪਨੀ ਦੇ ਸਾਈਟ ਇੰਚਾਰਜ ਗੁਰਸ਼ਰਨ ਸਿੰਘ ਨੇ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਸਾਰਾ ਕੰਮ ਟੈਂਡਰ ਦੀਆਂ ਸ਼ਰਤਾਂ ਮੁਤਾਬਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਮਾਲਖਾਨੇ ਸਣੇ ਪੂਰੀ ਅਦਾਇਗੀ ਮਹਿਕਮੇ ਨੂੰ ਰੋਜ਼ਾਨਾ ਕੀਤੀ ਜਾ ਰਹੀ ਹੈ। ਸਬੰਧਤ ਜ਼ਮੀਨ ਮਾਲਕਾਂ ਜਾਂ ਪੰਚਾਇਤਾਂ ਨੂੰ ਮਾਲਖਾਨਾ ਜਲ ਸਰੋਤ ਕਮ ਖਣਨ ਵਿਭਾਗ ਵੱਲੋਂ ਅਦਾ ਕੀਤਾ ਜਾਣਾ ਹੈ।
ਇਸ ਸਬੰਧੀ ਐਸਡੀਓ ਸ਼ਿਆਮ ਵਰਮਾ ਨੇ ਕਿਹਾ ਕਿ ਮਾਲਖਾਨੇ ਦੀ ਅਦਾਇਗੀ ਪਿੰਡ ਵਾਈਜ਼ ਕੀਤੀ ਜਾ ਰਹੀ ਹੈ ਜਦੋਂ ਪਿੰਡ ਦਾ ਕੰਮ ਪੂਰਾ ਹੋ ਜਾਵੇਗਾ ਤਾਂ ਪੁੱਟੀ ਗਈ ਮਿੱਟੀ ਦੀ ਮਿਕਦਾਰ ਦਾ ਹਿਸਾਬ ਲਗਾ ਕੇ ਸਬੰਧਤ ਜ਼ਮੀਨ ਮਾਲਕ ਜਾਂ ਪੰਚਾਇਤ ਨੂੰ ਇਕੱਠੀ ਰਕਮ ਦੀ ਅਦਾਇਗੀ ਕਰ ਦਿੱਤੀ ਜਾਵੇਗੀ।

Advertisement

ਸਿਸਵਾਂ ਨਦੀ ਦੀ ਡੀ-ਸਿਲਟਿੰਗ ਦਾ ਰੁਕਿਆ ਕੰਮ ਸ਼ੁਰੂ ਕਰਨ ਦੀ ਮੰਗ

ਰੂਪਨਗਰ (ਪੱਤਰ ਪ੍ਰੇਰਕ): ਸਿਸਵਾਂ ਨਦੀ ਦੀ ਡੀ-ਸਿਲਟਿੰਗ ਦੇ ਰੁਕੇ ਹੋਏ ਕੰਮ ਨੂੰ ਮੁੜ ਚਾਲੂ ਕਰਵਾਉਣ ਲਈ ਅੱਜ ਇਲਾਕੇ ਦੇ ਪਿੰਡਾਂ ਦੇ ਕੁੱਝ ਵਿਅਕਤੀਆਂ ਵੱਲੋਂ ਜਲ ਸਰੋਤ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੁਲਾਕਾਤ ਕੀਤੀ ਗਈ। ਪ੍ਰਮੁੱਖ ਸਕੱਤਰ ਨੂੰ ਲਿਖਤੀ ਮੰਗ ਪੱਤਰ ਦਿੰਦੇ ਹੋਏ ਅਮਰਜੀਤ ਸਿੰਘ ਸੀਹੋਂਮਾਜਰਾ, ਪਰਮਿੰਦਰ ਸਿੰਘ ਕਾਲਾ ਮੁਗਲ ਮਾਜਰੀ, ਦਰਸ਼ਨ ਸਿੰਘ ਕਮਾਲਪੁਰ, ਸੱਤਪਾਲ ਸਿੰਘ ਝੱਲੀਆਂ ਅਤੇ ਰਵਿੰਦਰ ਸਿੰਘ ਕਮਾਲਪੁਰ ਆਦਿ ਨੇ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਾ ਕਿ ਹੋਰਨਾਂ ਨਦੀਆਂ ਦੀ ਤਰ੍ਹਾਂ ਸਿਸਵਾਂ ਨਦੀ ਵੀ ਬਰਸਾਤ ਤੋਂ ਪਹਿਲਾਂ ਡੀ-ਸਿਲਟਿੰਗ ਅਤੇ ਸਫ਼ਾਈ ਹੋਣੀ ਜ਼ਰੂਰੀ ਹੈ।

Advertisement
Advertisement
Advertisement