ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਿੰਡ ਚੱਕਾ ਦੀ ਨੂੰਹ ਨੇ ਜੈਵਿਕ ਸਬਜ਼ੀਆਂ ਆਸਰੇ ਰੋੜ੍ਹੀ ਪਰਿਵਾਰ ਦੀ ਗੱਡੀ

07:16 AM Jun 13, 2024 IST
ਹਰੀ ਮਿਰਚ ਦੀ ਦੇਖਭਾਲ ਕਰਦੀ ਹੋਈ ਪ੍ਰਿਅੰਕਾ ਅਤੇ ਪਰਿਵਾਰਕ ਮੈਂਬਰ।

ਜਗਤਾਰ ਸਮਾਲਸਰ
ਏਲਨਾਬਾਦ, 12 ਜੂਨ
ਲੰਮੇ ਸਮੇਂ ਤੋਂ ਰਵਾਇਤੀ ਖੇਤੀ ਵਿੱਚ ਲਗਾਤਾਰ ਪੈ ਰਹੇ ਘਾਟੇ ਤੋਂ ਤੰਗ ਆ ਕੇ ਰਾਣੀਆ ਹਲਕੇ ਦੇ ਪਿੰਡ ਚੱਕਾ ਦੀ ਨੂੰਹ ਪਿਅੰਕਾ ਨੇ ਆਪਣੇ ਪਤੀ ਦੀ ਸਹਿਮਤੀ ਨਾਲ ਜੈਵਿਕ ਸਬਜ਼ੀਆਂ ਦੀ ਕਾਸ਼ਤ ਕਰਕੇ ਜਿੱਥੇ ਦੋ ਸਾਲਾਂ ਵਿੱਚ ਘਰ ਨੂੰ ਕਰਜ਼ੇ ਤੋਂ ਮੁਕਤੀ ਦਿਵਾਈ ਉੱਥੇ ਹੀ ਹੁਣ ਇਹ ਪਰਿਵਾਰ ਆਰਥਿਕ ਤੌਰ ’ਤੇ ਪੂਰੀ ਤਰ੍ਹਾਂ ਖੁਸ਼ਹਾਲ ਹੈ। ਪ੍ਰਿਅੰਕਾ ਨੇ ਦੱਸਿਆ ਕਿ ਘੱਟ ਬਰਸਾਤ ਅਤੇ ਧਰਤੀ ਹੇਠਲੇ ਖਾਰੇ ਪਾਣੀ ਕਾਰਨ ਨਰਮਾ, ਕਪਾਹ ਅਤੇ ਗੁਆਰੇ ਦੀ ਖੇਤੀ ਨਾਲ ਘਰ ਦੀਆਂ ਮੁੱਢਲੀਆਂ ਲੋੜਾਂ ਬੜੀ ਮੁਸ਼ਕਲ ਨਾਲ ਪੂਰੀਆਂ ਹੋ ਰਹੀਆਂ ਸਨ ਜਿਸ ਕਾਰਨ ਪਰਿਵਾਰ ’ਤੇ ਕਰਜ਼ੇ ਦਾ ਬੋਝ ਵਧ ਰਿਹਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਆਪਣੇ ਪਤੀ ਇੰਦਰਸੇਨ ਦੀ ਸਹਿਮਤੀ ਨਾਲ ਰਵਾਇਤੀ ਖੇਤੀ ਛੱਡ ਕੇ ਜੈਵਿਕ ਸਬਜ਼ੀਆਂ ਉਗਾਉਣ ਦਾ ਫੈਸਲਾ ਕੀਤਾ। ਪਿੰਡ ਦੇ ਨੇੜੇ ਉਨ੍ਹਾਂ ਦੀ ਸਿਰਫ਼ ਇੱਕ ਏਕੜ ਜ਼ਮੀਨ ਹੈ ਜੋ ਪੂਰੀ ਤਰ੍ਹਾਂ ਰੇਤਲੀ ਹੈ। ਧਰਤੀ ਹੇਠਲਾ ਪਾਣੀ ਵੀ ਖਾਰਾ ਹੈ। ਪਹਿਲੇ ਸਾਲ ਉਸ ਨੇ ਸਿਰਫ਼ ਭਿੰਡੀ ਅਤੇ ਖੀਰੇ ਦੀ ਕਾਸ਼ਤ ਕੀਤੀ ਜਿਸ ਨਾਲ ਤਿੰਨ ਮਹੀਨਿਆਂ ਵਿੱਚ 50 ਹਜ਼ਾਰ ਰੁਪਏ ਦੀ ਬੱਚਤ ਹੋਈ। ਚੰਗਾ ਮੁਨਾਫ਼ਾ ਦੇਖ ਕੇ ਉਸਦਾ ਹੌਂਸਲਾ ਵਧ ਗਿਆ ਅਤੇ ਇਸ ਵਾਰ ਉਸ ਨੇ ਮਿਰਚ, ਭਿੰਡੀ, ਟਿੰਡੇ, ਖੀਰਾ, ਲੋਕੀ, ਤੋਰੀ, ਖੱਖੜੀ ਅਤੇ ਬੰਗੇ ਆਦਿ ਸਬਜ਼ੀਆਂ ਦੀ ਕਾਸ਼ਤ ਕੀਤੀ ਹੈ। ਪ੍ਰਿਅੰਕਾ ਨੇ ਆਖਿਆ ਕਿ ਜੇਕਰ ਇਸ ਵਾਰ ਮੌਸਮ ਨੇ ਸਾਥ ਦਿੱਤਾ ਤਾਂ ਛੇ ਮਹੀਨਿਆਂ ਵਿੱਚ ਕਰੀਬ 125000 ਤੋਂ 150000 ਲੱਖ ਰੁਪਏ ਆਮਦਨ ਦੀ ਉਮੀਦ ਹੈ। ਪ੍ਰਿਅੰਕਾ ਦੇ ਪਤੀ ਇੰਦਰਸੇਨ ਨੇ ਦੱਸਿਆ ਕਿ ਉਹ ਸਮੇਂ-ਸਮੇਂ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਜੈਵਿਕ ਖੇਤੀ ਦੀ ਸਾਂਭ-ਸੰਭਾਲ, ਨਵੇਂ ਤਰੀਕਿਆਂ ਅਤੇ ਮੌਸਮੀ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਰਹਿੰਦੇ ਹਨ।

Advertisement

Advertisement
Advertisement