For the best experience, open
https://m.punjabitribuneonline.com
on your mobile browser.
Advertisement

ਬਿਆਸ ਦਰਿਆ ’ਤੇ ਕਿਸਾਨਾਂ ਦੇ ਬਣਾਏ ਬੰਨ੍ਹ ਟੁੱਟੇ

10:21 AM Jul 19, 2023 IST
ਬਿਆਸ ਦਰਿਆ ’ਤੇ ਕਿਸਾਨਾਂ ਦੇ ਬਣਾਏ ਬੰਨ੍ਹ ਟੁੱਟੇ
ਦਰਿਆ ਬਿਆਸ ਦੇ ਮੰਡ ਖੇਤਰ ਦੇ ਮੁੰਡਾਪਿੰਡ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈਂਦੇੇ ਹੋਏ ਡਿਪਟੀ ਕਮਿਸ਼ਨਰ ਬਲਦੀਪ ਕੌਰ ਅਤੇ ਹੋਰ।
Advertisement

ਗੁਰਬਖਸ਼ਪੁਰੀ
ਤਰਨ ਤਾਰਨ, 18 ਜੁਲਾਈ
ਸਤਲੁਜ ਦਰਿਆ ਦੇ ਪਾਣੀ ਨਾਲ ਹੜ੍ਹਾਂ ਵਰਗੀ ਸਥਿਤੀ ਨਾਲ ਨਿਪਟਦਿਆਂ ਪ੍ਰਸ਼ਾਸਨ ਨੂੰ ਅਜੇ ਥੋੜ੍ਹਾ ਸੁੱਖ ਦਾ ਸਾਹ ਆ ਹੀ ਰਿਹਾ ਸੀ ਕਿ ਬੀਤੀ ਰਾਤ ਬਿਆਸ ਦਰਿਆ ਦੇ ਮੰਡ ਖੇਤਰ ਵਿੱਚ ਪਿੰਡ ਮੁੰਡਾਪਿੰਡ ਨੇੜੇ ਕਿਸਾਨਾਂ ਵਲੋਂ ਆਪਣੇ ਹੀ ਬਣਾਏ ਦੋ ਬੰਨ੍ਹਾਂ ਦੇ ਟੁੱਟ ਜਾਣ ਨਾਲ ਇਲਾਕੇ ਦੇ 10 ਦੇ ਕਰੀਬ ਪਿੰਡਾਂ ਦੀ ਕੋਈ 5000 ਏਕੜ ਜ਼ਮੀਨ ਦੀ ਫਸਲ ਦੇ ਤਬਾਹ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ| ਇਨ੍ਹਾਂ ਬੰਨ੍ਹਾਂ ਦੇ ਟੁੱਟਣ ਦੀ ਜਾਣਕਾਰੀ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਬਲਦੀਪ ਕੌਰ ਹੋਰਨਾਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਮੌਕੇ ’ਤੇ ਪਹੁੰਚ ਗਏ|
ਇਕੱਤਰ ਜਾਣਕਾਰੀ ਅਨੁਸਾਰ ਮੁੰਡਾਪਿੰਡ ਦੇ ਕੁਝ ਕਿਸਾਨਾਂ ਨੇ ਮੰਡ ਖੇਤਰ ਅੰਦਰ ਆਬਾਦ ਕੀਤੀ ਆਪਣੀ 400 ਏਕੜ ਜ਼ਮੀਨ ਨੂੰ ਦਰਿਆ ਦੇ ਪਾਣੀ ਤੋਂ ਬਚਾਉਣ ਲਈ ਜਿਹੜਾ ਬੰਨ੍ਹ ਆਪਣੀ ਜ਼ਮੀਨ ਦੇ ਆਲੇ ਦੁਵਾਲੇ ਬੰਨ੍ਹਿਆ ਸੀ ਉਹ ਬੀਤੀ ਰਾਤ ਟੁੱਟ ਗਿਆ| ਇਸ ਜ਼ਮੀਨ ਵਿੱਚੋਂ ਦੀ ਬਿਆਸ ਦਰਿਆ ਦਾ ਪਾਣੀ ਲੰਘ ਕੇ ਆਸ ਪਾਸ ਦੇ ਹੋਰਨਾਂ ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਵੱਲ ਨੂੰ ਜਾਣ ਲੱਗਾ ਹੈ| ਮੁੰਡਾਪਿੰਡ ਦੇ ਇਕ ਕਿਸਾਨ ਅਤੇ ਸਾਬਕ ਫੌਜੀ ਚੈਂਚਲ ਸਿੰਘ ਨੇ ਦੱਸਿਆ ਕਿ ਮੁੰਡਾਪਿੰਡ ਦੀ 400 ਏਕੜ ਜ਼ਮੀਨ ਵਿੱਚੋਂ ਪਾਣੀ ਲੰਘ ਕੇ ਦਰਿਆ ਦਾ ਪਾਣੀ ਗੋਇੰਦਵਾਲ ਸਾਹਬਿ, ਧੁੰਦਾ, ਜੌਹਲ ਢਾਏ ਵਾਲਾ, ਭੈਲ ਢਾਏ ਵਾਲਾ ਆਦਿ ਪਿੰਡਾਂ ਦੇ ਖੇਤਾਂ ਦੀ ਫਸਲ ਦੀ ਤਬਾਹੀ ਕਰਨ ਨੂੰ ਤੁਰ ਪਿਆ ਹੈ ਜਿਹੜਾ 4500 ਏਕੜ ਤੋਂ ਵੀ ਜ਼ਿਆਦਾ ਜਮੀਨ ਦੀਆਂ ਫਸਲਾਂ ਨੂੰ ਤਬਾਹ ਕਰਨ ਦਾ ਕਾਰਣ ਬਣ ਸਕਦਾ ਹੈ| ਇਲਾਕੇ ਅੰਦਰ ਸਥਿਤੀ ਦਾ ਜਾਇਜ਼ਾ ਲੈਣ ਜਾਣ ਤੇ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੂੰ ਮੁੰਡਾਪਿੰਡ ਦੀ ਛੀਨਾ ਬਿਧੀ ਚੰਦ ਸੰਪਰਦਾ ਦੇ ਮੁਖੀ ਬਾਬਾ ਨੰਦ ਸਿੰਘ ਨੇ ਜਾਣਕਾਰੀ ਦਿੱਤੀ| ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਦਾਅਵਾ ਕੀਤਾ ਕਿ ਪ੍ਰਸ਼ਾਸਨ ਨੇ ਸਥਿਤੀ ਨਾਲ ਨਿਪਟਣ ਵਿੱਚ ਸਫਲਤਾ ਹਾਸਲ ਕਰ ਲਈ ਹੈ| ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਖੌਫ਼ਜ਼ਦਾ ਹੋਏ ਲੋਕਾਂ ਨੂੰ ਇਸ ਮੌਕੇ ਹੌਸਲਾ ਦੇਣ ਦੀ ਲੋੜ ਹੈ| ਪ੍ਰਸ਼ਾਸਨ ਦੇ ਸਾਰੇ ਦਾਅਵਿਆਂ ਦੇ ਬਾਵਜੂਦ ਬਿਆਸ ਦਰਿਆ ਦਾ ਪਾਣੀ ਮੰਡ ਖੇਤਰ ਅੰਦਰ ਕਿਸਾਨਾਂ ਵਲੋਂ ਆਪਣੇ ਆਪ ਹੀ ਬਣਾਏ ਬੰਨ੍ਹਾਂ ਨੂੰ ਤੋੜਦਾ ਹੋਇਆ 5000 ਏਕੜ ਜ਼ਮੀਨ ਦੀਆਂ ਫਸਲਾਂ ਦੀ ਤਬਾਹੀ ਦਾ ਕਾਰਨ ਬਣ ਰਿਹਾ ਹੈ| ਵੈਸੇ ਇਸ ਸਥਿਤੀ ਨਾਲ ਨਿਪਟਣਾ ਪ੍ਰਸ਼ਾਸਨ ਲਈ ਕੋਈ ਸੁਖਾਲਾ ਨਹੀਂ ਹੈ|

Advertisement

ਬਲਾਕ ਲੋਹੀਆਂ ਖਾਸ ਦੇ ਤਿੰਨ ਪ੍ਰਾਇਮਰੀ ਸਕੂਲਾਂ ’ਚ 22 ਤਕ ਛੁੱਟੀਆਂ
ਸ਼ਾਹਕੋਟ (ਪੱਤਰ ਪ੍ਰੇਰਕ): ਸਬ ਡਿਵੀਜ਼ਨ ਸ਼ਾਹਕੋਟ ਦੇ ਬਲਾਕ ਲੋਹੀਆਂ ਖਾਸ ਵਿਚ ਆਏ ਹੜ੍ਹ ਕਾਰਨ ਡੀਸੀ ਜਲੰਧਰ ਵਿਸ਼ੇਸ਼ ਸਾਰੰਗਲ ਨੇ ਬਲਾਕ ਦੇ ਤਿੰਨ ਪ੍ਰਾਇਮਰੀ ਸਕੂਲਾਂ ਵਿਚ 19 ਜੁਲਾਈ ਤੋਂ 22 ਜੁਲਾਈ ਤੱਕ 4 ਛੁੱਟੀਆਂ ਕੀਤੀਆਂ ਹਨ। ਡੀਸੀ ਜਲੰਧਰ ਵੱਲੋਂ ਜਾਰੀ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਐਸਡੀਐਮ ਸ਼ਾਹਕੋਟ ਰਿਸ਼ਭ ਬਾਂਸਲ ਨੇ ਦੱਸਿਆ ਕਿ ਬਲਾਕ ਲੋਹੀਆਂ ਖਾਸ ਦੇ ਹੜ੍ਹ ਪ੍ਰਭਾਵਿਤ ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀ ਚੋਹਲੀਆਂ, ਮੁੰਡੀ ਸ਼ਹਿਰੀਆਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਧੱਕਾ ਬਸਤੀ ਵਿਚ 19 ਜੁਲਾਈ ਤੋਂ 22 ਜੁਲਾਈ ਤੱਕ ਛੁੱਟੀਆਂ ਕੀਤੀਆਂ ਗਈਆਂ ਹਨ।

ਡੀਸੀ ਵੱਲੋਂ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ
ਸ੍ਰੀ ਗੋਇੰਦਵਾਲ ਸਾਹਬਿ (ਜਤਿੰਦਰ ਸਿੰਘ ਬਾਵਾ): ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਦ੍ਰਿੜ੍ਹ ਹੈ ਅਤੇ ਕੁਦਰਤੀ ਆਫ਼ਤ ਦੇ ਇਸ ਮੌਕੇ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਅੱਜ ਮੁੰਡਾ ਪਿੰਡ ਦਾ ਦੌਰਾ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਲੋਕ ਅਫ਼ਵਾਹਾਂ ਤੋਂ ਬਚਣ ਅਤੇ ਹੜ੍ਹਾ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਵਿੱਚ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ ਨਾਲ (01852-224107) ਤੁਰੰਤ ਸੰਪਰਕ ਕਰਨ। ਇਸ ਮੌਕੇ ਐੱਸ. ਡੀ. ਐੱਮ. ਖਡੂਰ ਸਾਹਬਿ ਸ੍ਰੀ ਦੀਪਕ ਭਾਟੀਆ, ਐਕਸੀਅਨ ਡਰੇਨੇਜ਼ ਸ੍ਰੀ ਵਿਸ਼ਾਲ ਮਹਿਤਾ ਤੇ ਐੱਸ. ਡੀ. ਓ. ਸਿੰਚਾਈ ਵਿਭਾਗ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੰਡਾ ਪਿੰਡ ਵਿੱਚ ਕੋਈ ਬੰਨ੍ਹ ਨਹੀਂ ਟੁੱਟਿਆ ਅਤੇ ਇੱਥੇ ਕੋਈ ਪੱਕਾ ਬੰਨ੍ਹ ਨਹੀਂ ਸੀ।ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਦਰਿਆ ਦੇ ਪਾਣੀ ਦੇ ਵਹਾਅ ਨੂੰ ਰੋਕਣ ਲਈ ਆਰਜ਼ੀ ਤੌਰ ’ਤੇ ਰੋਕ ਲਗਾਈ ਗਈ ਸੀ, ਜਿਸ ਵਿੱਚ ਪਾੜ ਪਿਆ ਸੀ, ਜਿਸ ਦਾ ਪਤਾ ਲੱਗਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਰੰਤ ਲੋੜੀਂਦੀ ਮਦਦ ਮੁਹੱਈਆ ਕਰਵਾਈ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੈਂ ਆਪ ਪਿੰਡ ਵਿੱਚ ਜਾ ਕੇ ਦੇਖਿਆ ਹੈ ਅਤੇ ਕਿਸੇ ਵੀ ਘਰ ਵਿੱਚ ਪਾਣੀ ਨਹੀਂ ਭਰਿਆ ਹੈ ਅਤੇ ਬੰਨ੍ਹ ਟੁੱਟਣ ਦੀਆਂ ਨਿਰਆਧਾਰ ਖਬਰਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੁਸ਼ਕਿਲ ਦੀ ਘੜੀ ਵਿੱਚ ਲੋਕਾਂ ਦੇ ਨਾਲ ਹੈ। ਉਹਨਾਂ ਦੱਸਿਆ ਕਿ ਐਕਸੀਅਨ ਡਰੇਨੇਜ਼ ਸ੍ਰੀ ਵਿਸ਼ਾਲ ਮਹਿਤਾ ਤੇ ਐੱਸ. ਡੀ. ਓ. ਸਿੰਚਾਈ ਵਿਭਾਗ ਵੱਲੋਂ ਇਸ ਦਾ ਮਆਇਨਾ ਕੀਤਾ ਗਿਆ, ਕਿ ਪਾੜ ਪੈਣ ਨਾਲ ਲਗਪਗ 1500 ਏਕੜ ਵਿੱਚ ਪਾਣੀ ਫੈਲ ਗਿਆ ਹੈ। ਉਨ੍ਹਾਂ ਕਿਹਾ ਕਿ ਡਰੇਨੇਜ਼ ਵਿਭਾਗ ਵੱਲੋਂ ਇੱਥੇ ਬੰਨ੍ਹ ਬਣਾਉਣ ਲਈ ਇਸ ਸਾਲ ਸਰਕਾਰ ਨੂੰ ਵੀ ਪ੍ਰਪੋਜ਼ਲ ਭੇਜਿਆ ਗਿਆ ਹੈ ਤਾਂ ਜੋ ਇਸ ਦਾ ਸਥਾਈ ਹੱਲ ਹੋ ਸਕੇ। ਉਨ੍ਹਾਂ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਨੂੰ ਹਰ ਤਰ੍ਹਾਂ ਦੀ ਮੱਦਦ ਮੁਹੱਈਆ ਕਰਵਾਈ ਜਾ ਰਹੀ ਹੈ।

ਸਤਲੁਜ ਦਰਿਆ ਦੇ ਦੂਜੇ ਪਾੜ ਨੂੰ ਪੂਰਨ ਦਾ ਕਾਰਜ਼ ਸ਼ੁਰੂ

ਸ਼ਾਹਕੋਟ ਦੇ ਪਿੰਡ ਗੱਟਾ ਮੁੰਡੀ ਕਾਸੂ ’ਚ ਦੂਜੇ ਬੰਨ੍ਹ ਦੇ ਨਿਰਮਾਣ ਕਾਰਜ ਲਈ ਕਾਰ ਸੇਵਾ ਕਰਦੇ ਹੋਏ ਲੋਕ। -ਫੋਟੋ: ਮਲਕੀਅਤ ਸਿੰਘ

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਪਏ ਦੂਜੇ ਪਾੜ ਨੂੰ ਪੂਰਨ ਦਾ ਕੰਮ ਅੱਜ ਰਾਜ ਸਭਾ ਮੈਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ। ਗੱਟਾ ਮੰੁਡੀ ਕਾਸੂ ਨੇੜੇ 925 ਫੱੁਟ ਦੇ ਕਰੀਬ ਪਏ ਪਾੜ ਨੂੰ ਪੂਰਨ ਦਾ ਕੰਮ ਧੱਕਾਬਸਤੀ ਵਾਲੇ ਪਾਸੇ ਪੂਰੇ ਜੋਰ ਸ਼ੋਰ ਨਾਲ ਚੱਲ ਪਿਆ ਹੈ। ਡਰੇਨੇਜ਼ ਵਿਭਾਗ ਅਨੁਸਾਰ ਜਿੱਥੇ ਇਹ ਪਾੜ 925 ਫੁੱਟ ਦੇ ਕਰੀਬ ਚੌੜਾ ਹੈ। ਉੱਥੇ ਇਹ 16 ਫੁੱਟ, 23 ਫੱੁਟ, 32 ਫੁੱਟ, 48 ਫੁੱਟ ਤੇ ਫਿਰ 43 ਫੁੱਟ 25 ਫੁੱਟ ਤੱਕ ਡੂੰਘਾ ਹੈ। ਇਸਨੇ ਡੂੰਘੇ ਪਾਣੀਆਂ ਵਿੱਚ ਮਿੱਟੀ ਦੇ ਭਰੇ ਬੋਰਿਆਂ ਦੇ ਕਰੇਟ ਲੋਹੇ ਦੇ ਬਣੇ ਜਾਲ ਨਾਲ ਬਣਾਏ ਜਾ ਰਹੇ ਹਨ ਤਾਂ ਜੋ ਬੰਨ੍ਹ ਨੂੰ ਡੂਘੇ ਪਾਣੀਆਂ ਵਿੱਚੋਂ ਮਜ਼ਬੂਤੀ ਨਾਲ ਬਣਾਇਆ ਜਾ ਸਕੇ। ਅੱਤ ਦੀ ਗਰਮੀ ਵਿੱਚ ਵੱਖ-ਵੱਖ ਇਲਾਕਿਆਂ ਵਿੱਚੋਂ ਆਈਆਂ ਸੰਗਤਾਂ ਨੇ ਪੂਰੇ ਉਤਸ਼ਾਹ ਨਾਲ ਬੰਨ੍ਹ ਬੰਨ੍ਹਣ ਵਿੱਚ ਅਪਣਾ ਯੋਗਦਾਨ ਪਾਇਆ। ਇਸ ਮੌਕੇ ਲੁਧਿਆਣੇ ਤੋਂ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਆਪਣੇ ਸੇਵਾਦਾਰਾਂ ਸਮੇਤ ਕਾਰਸੇਵਾ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ। ਸ਼ਾਹੀ ਇਮਾਮ ਨੇ ਕਿਹਾ ਕਿ ਇੱਥੇ ਮੁਸੀਬਤ ਸਮੇਂ ਹਰ ਇੱਕ ਧਰਮ ਇਕ ਹੋ ਕੇ ਖੜ੍ਹੇ ਹੋ ਜਾਂਦੇ ਹਨ। ਉਧਰ, ਇਸ ਬੰਨ੍ਹਾਂ ਉਪਰ ਧੱਕਾ ਬਸਤੀ ਦੇ ਜਿਹੜੇ ਲੋਕਾਂ ਦੇ ਘਰ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਏ ਸਨ ਉਹਨਾਂ ਨੂੰ ਬਨਿਾਂ ਪ੍ਰਸ਼ਾਸ਼ਨ ਦੀ ਮਦੱਦ ਨਾਲ ਪਿੰਡ ਨੱਲ ਦੀ ਦਾਣਾ ਮੰਡੀ ਚ ਭੇਜਿਆ ਗਿਆ ਹੈ ਤੇ ਜਿੱਥੇ ਉਹਨਾਂ ਲਈ ਰਾਹਤ ਸਮੱਗਰੀ ਤੇ ਚਾਰਾ ਭੇਜਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

Advertisement
Tags :
Author Image

sukhwinder singh

View all posts

Advertisement
Advertisement
×