ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੱਟਾ ਮੁੰਡੀ ਕਾਸੂ ਵਿੱਚ ਬਣੇ ਬੰਨ੍ਹ ਨੂੰ ਢਾਹ ਵੱਜਣ ਲੱਗੀ

10:46 AM Aug 18, 2023 IST
ਦਰਿਆ ਵਾਲੇ ਪਾਸੇ ਰੋਕਾਂ ਲਗਾਉਂਦੇ ਹੋਏ ਸੇਵਾਦਾਰ। -ਫੋਟੋ: ਪੰਜਾਬੀ ਟ੍ਰਿਬਿਊਨ

ਨਿੱਜੀ ਪੱਤਰ ਪ੍ਰੇਰਕ
ਜਲੰਧਰ, 17 ਅਗਸਤ
ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਗੱਟਾ ਮੁੰਡੀ ਕਾਸੂ ਨੇੜੇ ਲਾਏ ਗਏ ਬੰਨ੍ਹ ਨੂੰ ਢਾਅ ਵੱਜਣ ਲੱਗ ਪਈ ਹੈ। ਦਰਿਆ ਵਿੱਚ ਪਾਣੀ ਪਿਛਲੀ ਰਾਤ ਤੋਂ ਵੱਧਣ ਲੱਗ ਪਿਆ ਸੀ। ਪਾਣੀ ਦਾ ਵਹਾਅ ਵੱਧਣ ਕਾਰਨ ਪਾਣੀ ਘੁੰਮਕੇ ਨਵੇਂ ਬਣਾਏ ਬੰਨ੍ਹ ਦੇ ਹੇਠੋਂ ਮਿੱਟੀ ਖਿਸਕਣ ਲੱਗ ਪਈ ਹੈ। ਬੰਨ੍ਹ ਨੂੰ ਮਜ਼ਬੂਤ ਕਰਨ ਦੀ ਅਗਵਾਈ ਕਰ ਰਹੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਰਾਤ ਇੱਕ ਵਜੇ ਤੱਕ ਖਿਸਕੇ ਬੋਰਿਆ ਨੂੰ ਮੁੜ ਤੋਂ ਥਾਂ ਸਿਰ ਲਿਆਉਣ ਲਈ ਸੰਗਤਾਂ ਨੂੰ ਲੈਕੇ ਲੱਗੇ ਰਹੇ।ਉਨ੍ਹਾਂ ਦੱਸਿਆ ਕਿ ਮਨਰੇਗਾ ਵਰਕਰਾਂ ਨੇ ਵੀ ਬੰਨ੍ਹ ਨੂੰ ਮਜ਼ਬੁੂਤ ਕਰਨ ਵਿੱਚ ਵੱਡਾ ਸਹਿਯੋਗ ਕੀਤਾ।
ਤੜਕੇ ਤਿੰਨ ਵਜੇ ਤੱਕ ਬੰਨ੍ਹ ਦੇ ਬੋਰਿਆਂ ਨੂੰ ਖਿਸਕਣ ਤੋਂ ਬਚਾਅ ਲਿਆ ਗਿਆ। ਬੰਨ੍ਹ ਨੂੰ ਢਾਅ ਲੱਗਣ ਤੋਂ ਬਚਾਉਣ ਲਈ ਦਰਿਆ ਵਾਲੇ ਪਾਸੇ ਨੋਚਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਜਿਸ ਨਾਲ ਦਰਿਆ ਨੂੰ ਵੱਜਣ ਵਾਲੀ ਢਾਹ ਦਾ ਅਸਰ ਘੱਟ ਗਿਆ।
ਬੰਨ੍ਹ ਦੀ ਮਜ਼ਬੂਤੀ ਲਈ ਲੋਕ ਅੱਜ ਵੱਖ-ਵੱਖ ਥਾਵਾਂ ਤੋਂ 100 ਦੇ ਕਰੀਬ ਮਿੱਟੀ ਦੀਆਂ ਟਰਾਲੀਆਂ ਲੈ ਕੇ ਪਹੁੰਚੇ ਹੋਏ ਸਨ। ਸਾਲ 2019 ਵਿੱਚ ਹੜ੍ਹ ਦੀ ਸਭ ਤੋਂ ਵੱਧ ਮਾਰ ਝੱਲਣ ਵਾਲੇ ਮੇਜਰ ਸਿੰਘ ਨੇ ਦੱਸਿਆ ਕਿ ਉਹ ਪਹਿਲੇ ਦਿਨ ਤੋਂ ਹੀ ਗੱਟਾ ਮੁੰਡੀ ਕਾਸੂ ਵਿੱਚ ਪਏ ਪਾੜ ਨੂੰ ਪੂਰਨ ਵਿੱਚ ਲੱਗੇ ਹੋਏ ਸਨ। ਲੰਘੀ ਰਾਤ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਬੰਨ੍ਹ ਵਿੱਚ ਬੋਰੇ ਖਿਸਕ ਰਹੇ ਹਨ ਤਾਂ ਉਹ ਸਾਰਾ ਕੰਮ ਛੱਡ ਕੇ ਆ ਗਏ ਸਨ ਤੇ ਤੜਕੇ ਤਿੰਨ ਵਜੇ ਤੱਕ ਬੜੀ ਜਦੋ ਜਹਿਦ ਬਾਅਦ ਬੰਨ੍ਹ ਨੂੰ ਟੁੱਟਣ ਤੋਂ ਬਚਾਅ ਲਿਆ। ਨੋਚਾਂ ਬਣਾਉਣ ਦੇ ਕੰਮ ਵਿੱਚ ਲੱਗੇ ਸੇਵਾਦਾਰਾਂ ਨੇ ਦੱਸਿਆ ਕਿ ਪਾਣੀ ਵੱਧਣ ਕਾਰਨ ਹੀ ਬੰਨ੍ਹ ਵਿੱਚ ਲੱਗੇ ਬੋਰੇ ਹਿਲ ਗਏ ਸਨ। ਦਿਨ-ਰਾਤ ਇੱਕ ਕਰਕੇ ਬੰਨ੍ਹ ਨੂੰ ਬਚਾਉਣ ਵਿੱਚ ਕਾਮਜਾਬ ਰਹੇ। ਹੜ੍ਹ ਰੋਕੂ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੰਡਾਲਾ ਛੰਨਾ ਵਾਲਾ ਪਾੜ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ।

Advertisement

ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਤਿੰਨ ਲੱਖ ਕਿਊਸਿਕ ਤੋਂ ਉੱਪਰ

ਸ਼ਾਹਕੋਟ (ਪੱਤਰ ਪ੍ਰੇਰਕ): ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਮੀਂਹ ਪੈਣ ਨਾਲ ਭਾਖੜਾ ਡੈਮ ਵਿਚੋਂ ਪਾਣੀ ਛੱਡੇ ਜਾਣ ਨਾਲ ਦਰਿਆ ਸਤਲੁਜ ਵਿਚ ਪਾਣੀ ਦਾ ਪੱਧਰ ਕਰੀਬ ਤਿੰਨ ਲੱਖ ਕਿਊਸਿਕ ਤੋਂ ਉੱਪਰ ਚਲੇ ਗਿਆ ਹੈ। ਦਰਿਆ ਵਿਚ ਪਾਣੀ ਦੇ ਵਧਣ ਨਾਲ ਪਹਿਲਾਂ ਹੀ ਹੜ੍ਹ ਦੀ ਮਾਰ ਝੱਲ ਰਹੇ ਇਲਾਕਾ ਵਾਸੀਆਂ ਦੀਆਂ ਚਿੰਤਾਵਾਂ ਵਿਚ ਬੇਹੱਦ ਵਾਧਾ ਕਰ ਦਿੱਤਾ ਹੈ। ਪਿਛਲੇ ਮਹੀਨੇ ਬਲਾਕ ਲੋਹੀਆਂ ਖਾਸ ਵਿਚ ਧੁੱਸੀ ਬੰਨ੍ਹ ਵਿਚ ਦੋ ਥਾਵਾਂ ਤੋਂ ਪਏ ਵੱਡੇ ਪਾੜ ਨਾਲ ਕਰੀਬ ਪੰਜ ਦਰਜਨਾਂ ਪਿੰਡਾਂ ਵਿਚ ਆਏ ਹੜ੍ਹ ਨਾਲ ਫਸਲਾਂ, ਘਰ ਅਤੇ ਪਸ਼ੂ ਧਨ ਦਾ ਨੁਕਸਾਨ ਹੋ ਗਿਆ ਸੀ। ਅਜੇ ਵੀ ਕਰੀਬ ਢਾਈ ਦਰਜਨ ਪਿੰਡਾਂ ਵਿਚ ਹੜ੍ਹ ਦਾ ਪਾਣੀ ਖੜ੍ਹਾ ਹੈ, ਜਿਸ ਨੂੰ ਕੱਢਣ ਲਈ ਪ੍ਰਸ਼ਾਸਨ ਵੱਲੋਂ ਕੋਈ ਪਹਿਲਕਦਮੀ ਨਹੀਂ ਕੀਤੀ ਗਈ।

Advertisement
Advertisement