ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤੋਲੇਵਾਲ ਦੇ ਦਲਿਤ ਭਾਈਚਾਰੇ ਨੇ ਬੀਡੀਪੀਓ ਦੀ ਅਰਥੀ ਫੂਕੀ

07:22 AM Jun 22, 2024 IST
ਦਲਿਤ ਭਾਈਚਾਰੇ ਦੇ ਲੋਕ ਪਿੰਡ ਤੋਲੇਵਾਲ ਵਿੱਚ ਬੀਡੀਪੀਓ ਦੀ ਅਰਥੀ ਫੂਕਦੇ ਹੋਏ।

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 21 ਜੂਨ
ਪਿੰਡ ਤੋਲੇਵਾਲ ਵਿੱਚ ਦਲਿਤਾਂ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ ’ਚ ਬਿਜਲੀ ਦੀ ਮੋਟਰ ਦਾ ਬੋਰ ਖ਼ਰਾਬ ਹੋ ਜਾਣ ’ਤੇ ਪ੍ਰਬੰਧਕਾਂ ਵੱਲੋਂ ਜ਼ਮੀਨ ਲਈ ਪਾਣੀ ਦਾ ਪ੍ਰਬੰਧ ਨਾ ਕਰਨ ’ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਦਲਿਤ ਭਾਈਚਾਰੇ ਨੇ ਬਲਾਕ ਵਿਕਾਸ ਪੰਚਾਇਤ ਅਫ਼ਸਰ ਮਾਲੇਰਕੋਟਲਾ ਦੀ ਅਰਥੀ ਫੂਕੀ।
ਇਸ ਦੌਰਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਜਗਤਾਰ ਸਿੰਘ ਤੋਲੇਵਾਲ ਨੇ ਕਿਹਾ ਕਿ ਪਿਛਲੇ ਚਾਰ ਦਿਨਾਂ ਤੋਂ ਦਲਿਤਾਂ ਦੇ ਹਿੱਸੇ ਦੀ 27 ਵਿੱਘੇ ਪੰਚਾਇਤੀ ਜ਼ਮੀਨ, ਜਿਸ ਨੂੰ 38 ਪਰਿਵਾਰ ਸਾਂਝੇ ਤੌਰ ’ਤੇ ਵਾਹੁੰਦੇ ਹਨ, ਦੀ ਮੋਟਰ ਦਾ ਬੋਰ ਖ਼ਰਾਬ ਹੋ ਗਿਆ ਹੈ, ਜਿਸ ਕਾਰਨ ਦਲਿਤਾਂ ਦੇ ਹਿੱਸੇ ਦੀ ਜ਼ਮੀਨ ਵਿੱਚ ਬੀਜਿਆ ਹਰਾ- ਚਾਰਾ ਸੁੱਕ ਰਿਹਾ ਹੈ ਅਤੇ ਅਗਲੀ ਫ਼ਸਲ ਬੀਜਣ ਦਾ ਵੀ ਸਮਾਂ ਲੰਘ ਰਿਹਾ ਹੈ। ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਪ੍ਰਬੰਧਕਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਬਲਾਕ ਵਿਕਾਸ ਪੰਚਾਇਤ ਅਫ਼ਸਰ ਮਾਲੇਰਕੋਟਲਾ ਦੇ ਧਿਆਨ ਵਿੱਚ ਵੀ ਮਾਮਲਾ ਲਿਆਂਦਾ ਗਿਆ ਹੈ। ਅਜੇ ਤੱਕ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਗਿਆ, ਜਿਸ ਕਾਰਨ ਦਲਿਤ ਮਜ਼ਦੂਰਾਂ ਦਾ ਨੁਕਸਾਨ ਹੋ ਰਿਹਾ ਹੈ।
ਆਗੂ ਨੇ ਕਿਹਾ ਕਿ ਪਿਛਲੇ ਦਿਨੀਂ ਜ਼ਮੀਨ ਦੀ ਬੋਲੀ ਹੋਣ ਕਾਰਨ ਮਜ਼ਦੂਰਾਂ ਵੱਲੋਂ ਠੇਕੇ ਦੇ ਪੈਸੇ ਵੀ ਭਰ ਦਿੱਤੇ ਗਏ ਹਨ। ਇਸ ਦੇ ਬਾਵਜੂਦ ਮਸਲੇ ਦਾ ਹੱਲ ਨਹੀਂ ਕੀਤਾ ਗਿਆ। ਇਸ ਦੇ ਰੋਸ ਵਜੋਂ ਦਲਿਤਾਂ ਨੇ ਪੰਚਾਇਤੀ ਜ਼ਮੀਨ ਦੀ ਮੋਟਰ ’ਤੇ ਮਜ਼ਦੂਰਾਂ ਵੱਲੋਂ ਬਲਾਕ ਵਿਕਾਸ ਪੰਚਾਇਤ ਅਫ਼ਸਰ ਮਾਲੇਰਕੋਟਲਾ ਦੀ ਅਰਥੀ ਫੂਕੀ ਗਈ ਅਤੇ ਮਸਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਤਿੱਖਾ ਸੰਘਰਸ਼ ਉਲੀਕਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪਿੰਡ ਤੋਲੇਵਾਲ ਦੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਆਗੂ ਕਿਰਨਜੀਤ ਕੌਰ, ਗੁਰਜੰਟ ਸਿੰਘ, ਮਾਇਆ ਕੌਰ, ਰਣਜੀਤ ਸਿੰਘ, ਕਰਨੈਲ ਸਿੰਘ ਆਦਿ ਹਾਜ਼ਰ ਸਨ। ਪੰਚਾਇਤ ਸਕੱਤਰ ਸਤਨਾਮ ਸਿੰਘ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਵਿਚਲੀ ਮੋਟਰ ਦਾ ਬੋਰ ਖ਼ਰਾਬ ਹੋ ਗਿਆ ਹੈ। ਜ਼ਮੀਨ ਵਿੱਚ ਨਵਾਂ ਬੋਰ ਕਰਨਾ ਪਵੇਗਾ। ਬੋਰ ਕਰਨ ਵਾਲੇ ਕਾਰੀਗਰ ਨਾਲ ਸੰਪਰਕ ਹੋ ਚੁੱਕਾ ਹੈ। ਝੋਨੇ ਦਾ ਸੀਜ਼ਨ ਕਾਰਨ ਬੋਰ ਕਰਨ ਵਾਲੇ ਕਾਰੀਗਰ ਕੋਲ ਦੋ -ਚਾਰ ਦਾ ਕੰਮ ਬਕਾਇਆ ਪਿਆ ਸੀ। ਇਸੇ ਹਫ਼ਤੇ ਨਵਾਂ ਬੋਰ ਹੋ ਜਾਵੇਗਾ।

Advertisement

Advertisement
Advertisement