For the best experience, open
https://m.punjabitribuneonline.com
on your mobile browser.
Advertisement

ਸਕੂਲ ਵਿੱਚ ਸਿਲੰਡਰ ਨੂੰ ਅੱਗ ਲੱਗੀ

07:10 AM Apr 22, 2024 IST
ਸਕੂਲ ਵਿੱਚ ਸਿਲੰਡਰ ਨੂੰ ਅੱਗ ਲੱਗੀ
Advertisement

ਪੱਤਰ ਪ੍ਰੇਰਕ
ਪੰਚਕੂਲਾ, 21 ਅਪਰੈਲ
ਬਰਵਾਲਾ ਦੇ ਸਰਕਾਰੀ ਗਰਲਜ਼ ਸਕੂਲ ਦੀ ਮਿੱਡ-ਡੇਅ ਮੀਲ ਦੀ ਰਸੋਈ ਵਿੱਚ ਖਾਣਾ ਬਣਾਉਂਦੇ ਸਮੇਂ ਗੈਸ ਲੀਕ ਹੋਣ ਕਾਰਨ ਸਿਲੰਡਰ ਦੀ ਪਾਈਪ ਨੂੰ ਅੱਗ ਲੱਗ ਗਈ। ਇਸ ਸਬੰਧੀ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਸਕੂਲ ਦੇ ਸਾਇੰਸ ਅਧਿਆਪਕ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਘਟਨਾ ਵਾਪਰਨ ਵੇਲੇ ਮਿੱਡ-ਡੇਅ ਮੀਲ ਵਰਕਰ ਵੰਦਨਾ, ਜਸਵਿੰਦਰ ਕੌਰ ਅਤੇ ਹਰਬੰਸ ਕੌਰ ਸਕੂਲ ਦੀ ਰਸੋਈ ਵਿੱਚ ਬੱਚਿਆਂ ਲਈ ਖਾਣਾ ਬਣਾ ਰਹੀਆਂ ਸਨ। ਸਕੂਲ ਦੇ ਸਾਰੇ ਬੱਚਿਆਂ ਤੇ ਸਟਾਫ਼ ਮੈਂਬਰਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ।

Advertisement

Advertisement
Author Image

Advertisement
Advertisement
×